ਵਧੀਕ ਜ਼ਿਲਾ ਮੈਜਿਸਟਰੇਟ ਸੰਧੂ ਵਲੋਂ ਜ਼ਿਲਾ ਗੁਰਦਾਸਪੁਰ ਵਿਚ 144 ਲਾਗੂ

TPS Sandhu

ਵਧੀਕ ਜ਼ਿਲਾ ਮੈਜਿਸਟਰੇਟ ਸੰਧੂ ਵਲੋਂ ਜ਼ਿਲਾ ਗੁਰਦਾਸਪੁਰ ਵਿਚ 24 ਸਤੰਬਰ ਤੋਂ 26 ਸਤੰਬਰ 2020 ਤਕ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੇ ਪਾਬੰਦੀ ਦੇ ਹੁਕਮ ਲਾਗੂ
ਗੁਰਦਾਸਪੁਰ, 23 ਸਤੰਬਰ ( ) ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜ਼ਿਲਾ ਮੈਜਿਸਟਰੇਟ, ਗੁਰਦਾਸਪੁਰ ਨੇ ਜ਼ਾਬਤਾ ਫੌਜਦਾਰੀ 1973 ਦੀ ਦਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਗੁਰਦਾਸਪੁਰ ਵਿਚ ਸਮੂਹ ਸਧਾਰਨ ਜਨਤਾ ਨੂੰ ਜਾਂ ਇਸ ਦੇ ਕਿਸੇ ਮੈਂਬਰ (ਪੱਗੜੀ ਸੰਭਾਲ ਜੱਟਾਂ ਲਹਿਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ) ਨੂੰ ਕਿਸੇ ਪਬਲਿਕ ਥਾਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੋਂ ਇਲਾਵਾ ਹਰ ਤਰਾਂ ਦੇ ਮਾਰੂ ਹਥਿਆਰਾਂ ਨੂੰ ਨਾਲ ਲੈ ਕੇ ਜਾਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ• ਵਲੋਂ ਜਾਰੀ ਹੋਈ ਆਦੇਸ਼ਾਂ ਅਨੁਸਾਰ 24 ਸਤੰਬਰ 2020 ਤੋਂ 26 ਸਤੰਬਰ 2020 ਤਕ ਰੇਲ ਰੋਕੋ ਅਤੇ ਪੰਜਾਬ ਬੰਦ ਦੀ ਕਾਲ ਪੱਗੜੀ ਸੰਭਾਲ ਜੱਟਾਂ ਲਹਿਰ ਅਤੇ ਵੱਖ-ਵੱਖ ਕਿਸਾਨ ਜਥੰਬੰਦੀਆਂ ਵਲੋਂ ਦਿੱਤੀ ਗਈ, ਜਿਸ ਕਰਕੇ ਜ਼ਿਲੇ ਵਿਚ ਅਮਨ ਤੇ ਕਾਨੂੰਨ ਦੀ ਹਾਲਤ ਵਿਗੜਨ ਦਾ ਡਰ ਹੈ ਅਤੇ ਅਮਨ ਸ਼ਾਂਤੀ ਭੰਗ ਹੋ ਜਾਣ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਵੀ ਅੰਦੇਸ਼ਾ ਹੈ। ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ 24 ਸਤੰਬਰ 2020 ਤੋਂ 26 ਸਤੰਬਰ 2020 ਤਕ ਲਾਗੂ ਰਹੇਗਾ।
ਇਕ ਹੋਰ ਹੁਕਮ ਜਾਰੀ ਕਰਦਿਆਂ ਵਧੀਕ ਜ਼ਿਲ•ਾ ਮੈਜਿਸਟਰੇਟ ਸ. ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ• ਵਲੋਂ ਜਾਰੀ ਹੋਈ ਆਦੇਸ਼ਾਂ ਅਨੁਸਾਰ ਮਿਤੀ 24 ਸਤੰਬਰ 2020 ਤੋਂ 26 ਸਤੰਬਰ 2020 ਤਕ ਰੋਲ ਰੋਕੋ ਅਤੇ ਪੰਜਾਬ ਬੰਦ ਦੀ ਕਾਲ ਪੱਗੜੀ ਸੰਭਾਲ ਜੱਟਾਂ ਲਹਿਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਤੀ ਗਈ ਹੈ। ਇਸ ਸਬੰਧ ਵਿਚ ਜੇਕਰ ਜਥੇਬੰਦੀਆਂ ਵਲੋਂ ਜ਼ਿਲੇ ਅੰਦਰ ਰੋਡ ਬਲਾਕ ਕੀਤਾ ਜਾਂਦਾ ਹੈ ਤਾਂ ਟਰੈਫਿਕ ਡਾਈਵਰਟ ਕਰਨ ਲਈ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ, ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਅਤੇ ਬਟਾਲਾ ਨਾਲ ਰਾਬਤਾ ਕਰਨਾ ਯਕੀਨੀ ਬਣਾਉਣਗੇ ਤਾਂ ਜੋ ਆਮ ਪਬਲਿਕ ਨੂੰ ਮੁਸ਼ਕਿਲ ਪੇਸ਼ ਨਾ ਆਵੇ।

Spread the love