ਐਸ.ਡੀ.ਐਮ. ਵੱਲੋਂ ਹੋਰਨਾਂ ਲੋਕਾਂ ਨੂੰ ਵੀ ਟੈਸਟ ਕਰਵਾਉਣ ਦੀ ਅਪੀਲ
ਫਾਜ਼ਿਲਕਾ, 20 ਮਈ,2021
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਯੋਗ ਅਗਵਾਈ ਹੇਠ ਤਹਿਸੀਲ ਫਾਜ਼ਿਲਕਾ ਅਧੀਨ ਐਲਾਨੇ ਗਏ ਕੰਟੇਨਮੈਂਟ ਇਲਾਕਿਆਂ ਅੰਦਰ ਵੀ ਵੱਧ ਤੋਂ ਸੈਂਪਲਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਰੋਨਾ ਦਾ ਪ੍ਰਸਾਰ ਹੋਰ ਨਾ ਵੱਧੇ ਇਸ ਲਈ ਹਰ ਵਿਅਕਤੀ ਦੀ ਸੈਂਪਲਿੰਗ ਲਾਜਮੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਵੀ ਅਗੇ ਆ ਕੇ ਆਪਣਾ ਕਰੋਨਾ ਦਾ ਟੈਸਟ ਕਰਵਾਇਆ ਜਾ ਰਿਹਾ ਹੈ।
ਐਸ.ਡੀ.ਐਮ. ਨੇ ਕਿਹਾ ਕਿ ਕੰਟੇਨਮੈਂਟ ਇਲਾਕਿਆਂ `ਚ ਟੈਸਟਿੰਗ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ ਤਾਂ ਜ਼ੋ ਕਰੋਨਾ ਦਾ ਪ੍ਰਸਾਰ ਹੋਰਨਾ ਇਲਕਿਆਂ ਵਿਚ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਅੱਜ ਕੰਟੇਨਮੈਂਟ ਜ਼ੋਨ ਰਾਧਾ ਸਵਾਮੀ ਕਲੋਨੀ ਅਤੇ ਕੈਲਾਸ਼ ਨਗਰ ਵਿਖੇ ਸੈਂਪਲਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਵੀ ਟੈਸਟ ਕਰਵਾਉਣ ਲਈ ਜਾਗਰੂਕਤਾ ਆਈ ਹੈ ਅਤੇ ਕਾਫੀ ਗਿਣਤੀ ਵਿਚ ਲੋਕ ਖੁਦ ਪਹੁੰਚ ਕੇ ਆਪਣਾ ਕਰੋਨਾ ਦਾ ਟੈਸਟ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ਨਾਲ ਬਿਮਾਰੀ ਦਾ ਪਤਾ ਲਗ ਜਾਂਦਾ ਹੈ ਜੇਕਰ ਨਤੀਜਾ ਨੇਗੇਟਿਵ ਆਉਂਦਾ ਹੈ ਤਾਂ ਬਹੁਤ ਚੰਗੀ ਗਲ ਹੈ ਤੇ ਜੇਕਰ ਪਾਜੀਟਿਵ ਆਉਂਦਾ ਹੈ ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਬਲਕਿ ਘਰ ਰਹਿ ਕੇ ਸਾਵਧਾਨੀਆਂ ਤੇ ਹਦਾਇਤਾਂ ਦੀ ਪਾਲਣਾ ਕਰਕੇ ਵੀ ਇਸ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਹੋਰਨਾ ਵਰਜਿਤ ਖੇਤਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਆਪਣਾ ਯੋਗਦਾਨ ਪਾਉਂਦਿਆਂ ਵੱਧ ਤੋਂ ਵੱਧ ਟੈਸਟ ਕਰਵਾਇਆ ਜਾਵੇ।
ਐਸ.ਡੀ.ਐਮ. ਸ੍ਰੀ ਗੋਇਲ ਨੇ ਦੱਸਿਆ ਕਿ ਅਰਨੀਵਾਲਾ, ਭਾਗੂ ਅਤੇ ਘੱਲੂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਭਾਗਸਰ, ਘੁੜਿਆਣਾ, ਪੰਜਕੋਸੀ, ਚੂਹੜੀਵਾਲਾ ਧੰਨਾ, ਨਿਹਾਲ ਖੇੜਾ, ਰਾਧਾ ਸਵਾਮੀ ਕਲੋਨੀ, ਗਾਂਧੀ ਨਗਰ ਫਾਜ਼ਿਲਕਾ, ਨਵੀਂ ਆਬਾਦੀ ਅਬੋਹਰ, ਸਰਕੁਲਰ ਰੋਡ ਅਬੋਹਰ, ਕੈਲਾਸ਼ ਨਗਰ ਫਾਜ਼ਿਲਕਾ, ਬਜੀਦਪੁਰ ਕਟਿਆਂ ਵਾਲੀ, ਕੁਲਾਰ, ਅਮਰਪੁਰਾ, ਦੁਤਾਰਾਂ ਵਾਲੀ ਅਤੇ ਰੁਹੇੜਿਆਂ ਵਾਲੀ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।