ਐਸ.ਏ.ਐਸ. ਨਗਰ 15 ਜੂਨ 2021
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਆਰ. ਐਸ. ਰਾਏ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕੱਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੀ ਅਗਵਾਈ ਹੇਠ ਸ਼੍ਰੀ ਬਲਜਿੰਦਰ ਸਿੰਘ, ਮਾਣਯੋਗ ਚੀਫ਼ ਜੂਡੀਸ਼ੀਅਲ ਮੈਜੀਸਟ੍ਰੇਟ-ਕੱਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਵੱਲੋਂ ੌਵਰਲਡ ਏਲਡਰ ਅਬਿਊਜ਼ ਅਵੇਅਰਨੈਸ ਦਿਵਸ (ਵਿਸ਼ਵ ਬਜੁਰਗ ਸਦਸਲੂਕੀ ਜਾਗਰੂਕਤਾ ਦਿਵਸ) ਦੇ ਮੌਕੇ ਤੇ “ਨਾਲਸਾ” (National Legal Services Authority) ਦੀ “ਲੀਗਲ ਸਰਵਿਸਿਜ਼ ਟੁ ਸੀਨੀਅਰ ਸਿਟੀਜ਼ਨ ਸਕੀਮ, 2016” ਅਧੀਨ ਬਜੁਰਗਾਂ ਨੂੰ ਜਾਣੂ ਕਰਵਾਉਣ ਲਈ ਅਕਾਲ ਓਲਡ-ਏਜ਼ ਆਸ਼ਰਮ, ਮੁੱਲਾਪੁਰ ਗਰੀਬਦਾਸ ਅਤੇ ਮਾਤਾ ਗੁਜਰੀ ਸੁਖਨਿਵਾਸ, ਖਾਨਪੁਰ ਵਿੱਖੇ ਦੋ ਵੱਖ-ਵੱਖ ਕਾਨੂੰਨੀ ਜਾਗਰੂਕਤਾ ਕੈਂਪਾਂ ਦਾ ਆਯੋਜ਼ਨ ਕੀਤਾ ਗਿਆ।
ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਸਮਾਜ ਵੱਲੋਂ ਨਕਾਰੇ ਅਤੇ ਬੱਚਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਕੇ ਘਰੋਂ ਬੇਘਰ ਕੀਤੇ ਬਜੁਰਗਾਂ ਨੂੰ ਸੈਕਸ਼ਨ 125 ਕੋਡ ਆੱਫ ਕ੍ਰਿਮੀਨਲ ਪ੍ਰੋਸੀਜ਼ਰ 1973 ਅਤੇ ਮੈਨਟੇਨੈਂਸ ਅਤੇ ਵੈਲਫੇਅਰ ਆੱਫ ਪੇਰੈਂਟਸ ਅਤੇ ਸੀਨੀਅਰ ਸਿਟੀਜ਼ਨ ਐਕਟ, 2007 ਸਬੰਧੀ ਬਜੁਰਗਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਵਾੳਣਾ ਸੀ।
ਬਜੁਰਗਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਬਲਜਿੰਦਰ ਸਿੰਘ, ਮਾਣਯੋਗ ਚੀਫ਼ ਜੂਡੀਸ਼ੀਅਲ ਮੈਜੀਸਟ੍ਰੇਟ-ਕੱਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਨੇ ਸੀਨੀਅਰ ਸਿਟੀਜ਼ਨ ਸੇਵੀਂਗ ਸਕੀਮ, ਇੰਦਰਾ ਗਾਂਧੀ ਨੈਸ਼ਨਲ ਓਲਡ-ਏਜ਼ ਪੈਂਨਸ਼ਨ ਸਕੀਮ ਅਤੇ ਰਾਸ਼ਨ ਕਾਰਡ ਦੀ ਸੁਵਿੱਧਾ ਆਦਿ ਬਾਰੇ ਵੀ ਜਾਣੂ ਕਰਵਾਇਆ ਗਿਆ।
ਸ਼੍ਰੀ ਬਲਜਿੰਦਰ ਸਿੰਘ, ਮਾਣਯੋਗ ਚੀਫ਼ ਜੂਡੀਸ਼ੀਅਲ ਮੈਜੀਸਟ੍ਰੇਟ-ਕੱਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਨੇ ਬਜੁਰਗਾਂ ਨੂੰ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1968 ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੇ ਦਫ਼ਤਰੀ ਫੋਨ ਨੰ: 0172-2219170 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਥੇ ਇਹ ਵੀ ਦੱਸਿਆ ਕੀ ਸਬ ਡਵੀਜ਼ਨ ਪੱਧਰ ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਸਿਵਲ ਕੋਰਟ ਸਬ-ਡਵੀਜ਼ਨਾਂ ਡੇਰਾਬੱਸੀ ਅਤੇ ਖਰੜ੍ਹ ਦੇ ਦਫ਼ਤਰਾਂ ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ।