ਵਾਤਾਵਰਣ ਬਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ ਵਿਦਿਆਰਥੀ : ਡਾ. ਵਰਿੰਦਰ ਕੁਮਾਰ

ਵਾਤਾਵਰਣ ਬਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ ਵਿਦਿਆਰਥੀ : ਡਾ. ਵਰਿੰਦਰ ਕੁਮਾਰ
—ਖੇਤੀਬਾੜੀ ਵਿਭਾਗ ਵੱਲੋਂ ਸਕੂਲੀ ਬੱਚਿਆਂ ਨੂੰ ਪਰਾਲੀ ਪ੍ਰਬੰਧਨ   ਲਈ ਜਾਗਰੁਕ ਕਰਨ ਸਬੰਧੀ ਮੁਕਾਬਲੇ
ਬਰਨਾਲਾ, 21 ਸਤੰਬਰ:
ਕਿਸਾਨ ਭਲਾਈ ਵਿਭਾਗ ਵੱਲੋਂ ਧਰਤੀ ਦੀ ਸਿਹਤ ਸੰਭਾਲ ਲਈ ਤੇ ਪਰਾਲੀ ਦੇ ਪ੍ਰਬੰਧਨ ਲਈ ਸਕੂਲੀ ਬੱਚਿਆਂ ਨੂੰ ਜਾਗਰੁਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਪਰਾਲੀ ਨਾ ਜਲਾਉਣ ਸਬੰਧੀ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੁਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।
ਅੱਜ ਪਲੇਠਾ ਸਕੂਲੀ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੇਂਟਿੰਗ , ਭਾਸ਼ਣ ਤੇ ਕੁਇਜ਼ ਕਰਵਾਏ ਗਏ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਇੱਕ ਜਟਿਲ ਸਮੱਸਿਆ ਬਣ ਚੁੱਕੀ ਹੈ, ਜਦਕਿ ਕਿਸਾਨ ਪਰਾਲੀ ਦਾ ਕਈ ਤਰਾਂ ਨਾਲ ਪ੍ਰਬੰਧਨ ਕਰ ਸਕਦੇ ਹਨ। ਖੇਤੀਬਾੜੀ ਵਿਭਾਗ ਤੋਂ ਸੁਨੀਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਖੇਤੀ ਮਸ਼ੀਨਰੀ ਤੇ ਉਸ ਦੀ ਵਰਤੋਂ ਕਰਨ ਤੇ ਵਾਤਾਵਰਨ, ਪਾਣੀ ਤੇ ਧਰਤੀ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ।  ਸੁੁਰਜਨ ਸਿੰਘ ਇੰਚਾਰਜ ਕਰਮਗੜ ਸਕੂਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਾਤਵਰਣ ਪ੍ਰਤੀ ਗੰਭੀਰ ਹੋ ਕੇ ਸੋਚਣਾ ਪਵੇਗਾ।
ਇਸ ਮੌਕੇ ਸ੍ਰੀਮਤੀ ਅੰਜਨਾ ਨੇ ਸਟੇਜ ਦੀ ਭੁਮਿਕਾ ਬਖੂਬੀ ਨਿਭਾਈ ਅਤੇ ਸ੍ਰੀਮਤੀ ਸੁਨੀਤਾ ਰਾਣੀ (ਅਧਿਆਪਕ) ਨੇ ਜੱਜਮੈੰਟ ਕੀਤੀ।
ਪੇੰਟਿੰਗ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਨਵਜੋਤ ਕੌਰ ਨੇ ਦੂਸਰਾ ਸਥਾਨ ਤੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਭਾਸ਼ਣ ਪ੍ਰਤੀਯੋਗਤਾ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਖੁਸ਼ਪੀ੍ਰਤ ਕੌਰ ਨੇ ਦੂਸਰਾ ਤੇ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਕੀਤਾ। ਕੁਇਜ਼ ਮੁਕਾਬਲੇ ਵਿੱਚ ਟੀਮ ਏ ਨੇ ਪਹਿਲਾ, ਟੀਮ ਬੀ ਨੇ ਦੂਸਰਾ ਤੇ ਟੀਮ ਸੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸ੍ਰੀ ਮਨਦੀਪ ਸਿੰਘ , ਸ੍ਰੀ ਤਰਸੇਮ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸਕੂਲੀ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।