ਅੰਮ੍ਰਿਤਸਰ, 3 ਅਗਸਤ 2021 ਮ੍ਰਿਤਕ ਵਿਅਕਤੀ ਮਿਤੀ 31 ਜੁਲਾਈ 2021 ਨੂੰ ਸਵੇਰੇ 11 ਵਜੇ ਸਿਵਲ ਹਸਪਤਾਲ ਅੰਮ੍ਰਿਤਸਰ ਨਜਦੀਕ ਵਿਅਕਤੀ ਉਮਰ 50-55 ਸਾਲ ਹੈ। ਪੈਦਲ ਚੱਲਦਾ ਹੋਇਆ ਡਿੱਗ ਕੇ ਬੇਹੋਸ਼ ਹੋ ਗਿਆ ਜਿਸ ਨੂੰ ਐਬੂਲੈਸ ਰਾਹੀ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੋ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਜਿਸ ਦੀ ਇਲਾਜ ਦੌਰਾਨ ਮਿਤੀ 1 ਅਗਸਤ 2021 ਨੂੰ ਸ਼ਾਮ ਕ੍ਰੀਬ 5.30 ਵਜੇ ਮੌਤ ਹੋ ਗਈ ਜਿਸ ਦੀ ਸਨਾਖਤ ਕਰਾਉਣ ਲਈ ਲਾਸ਼ 72 ਘੰਟੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੱਖੀ ਗਈ ਹੈ। ਮ੍ਰਿਤਕ ਪਾਸੋ ਮਿਲੇ ਸਨਾਖਤੀ ਕਾਰਡ ਮੁਤਾਬਿਕ ਉਸ ਦਾ ਨਾਮ ਪਤਾ ਮੁਕੇਸ਼ ਗੁਪਤਾ ਵਾਸੀ ਸਾਧੂਬੇਲਾ ਹਰਿਦੁਆਰ ਉਤਰਾਖੰਡ ਪਤਾ ਲੱਗਾ ਹੈ । ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਥਾਣਾ ਏ ਡਵੀਜਨ ਅੰਮ੍ਰਿਤਸਰ ਦੇ ਫੋਨ ਨੰ: 97811-30201, 98555-67752 ਤੇ ਸੰਪਰਕ ਕੀਤਾ ਜਾ ਸਕਦਾ ਹੈ।