ਅਨੰਦਪੁਰ ਸਾਹਿਬ 21 ਮਈ ,2021
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪ੍ਰੋਜੈਕਟ ਪਡ਼੍ਹੋ ਪੰਜਾਬ ਅਧੀਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਚ ਪੜ੍ਹਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਕਮਿਊਨੀਕੇਸ਼ਨ ਸਕਿੱਲ ਵਿਕਸਤ ਕਰਨ ਲਈ ਸਕੂਲ ਪੱਧਰ ਤੇ ਸ਼ੋਅ ਐਂਡ ਟੈੱਲ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਪਡ਼੍ਹਾਓ ਅੰਗਰੇਜ਼ੀ /ਸਮਾਜਿਕ ਰੂਪਨਗਰ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰੂਪਨਗਰ ਸ਼੍ਰੀ ਰਾਜ ਕੁਮਾਰ ਖੋਸਲਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਮੁਕਾਬਲੇ ਵਿੱਚ ਭਾਗ ਲੈ ਰਹੇ ਵਿਦਿਆਰਥੀ ਕੋਲ ਸਬੰਧਤ ਪ੍ਰੌਂਪਟ ਜਿਵੇਂ ਕਿ ਕੋਈ ਤਸਵੀਰ ਚਿੱਤਰ ਜਾਂ ਵਸਤੂ ਹੋਣਾ ਲਾਜ਼ਮੀ ਹੈ ਸਬੰਧਤ ਵਿਸ਼ਾ ਅਧਿਆਪਕ ਜੂਮ ਕਲਾਸਰੂਮ ਜਾਂ ਰਿਕਾਰਡਿਡ ਵੀਡੀਓ ਨੂੰ ਆਪਣੇ ਵਿਸ਼ੇ ਦੇ ਬੀ ਐਮ ਨਾਲ ਸ਼ੇਅਰ ਕਰਨਗੇ ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੇ ਜੇਤੂ ਵਿਦਿਆਰਥੀ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਚੋਂ ਜੇਤੂ ਵਿਦਿਆਰਥੀ ਸਟੇਟ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗਾ ਇਹ ਮੁਕਾਬਲਾ 20 ਮਈ ਤੋਂ 25 ਮਈ ਤੱਕ ਸਕੂਲ ਪੱਧਰ ਕਰਵਾਇਆ ਜਾ ਰਿਹਾ ਹੈ। ਅੱਜ ਪੂਰੇ ਜਿਲ੍ਹੇ ਅੰਦਰ ਹਰ ਸਕੂਲ ਦੇ ਛੇਵੀ ਜਮਾਤ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬਹੁਤ ਹੀ ਰੁਚੀ ਨਾਲ ਭਾਗ ਲਿਆ ।ਇਹ ਮੁਕਾਬਲੇ ਜਿਲੇ ਦੇ ਅੰਗਰੇਜ਼ੀ ਸਮਾਜਿਕ ਬੀ ਐਮ ਬੰਦਨਾ ਦੇਵੀ ਨੰਗਲ , ਅਜੇ ਕੁਮਾਰ ਸ਼੍ਰੀ ਅਨੰਦਪੁਰ ਸਾਹਿਬ , ਗੁਰਬਿੰਦਰ ਸਿੰਘ ਨੂਰਪੁਰ ਬੇਦੀ, ਇੰਦਰਦੇਵ ਤਖਤਗੜ੍ , ਸੀਮਾ ਰਾਣੀ ਰੋਪੜ 1 , ਅਨੀਤਾ ਕੁਮਾਰੀ ਰੋਪੜ 2 , ਜਸਬੀਰ ਸਿੰਘ ਮੋਰਿੰਡਾ ਅਤੇ ਦਰਸ਼ਨ ਸਿੰਘ ਚਮਕੋਰ ਸਾਹਿਬ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਹਨ ।