ਗੁਰਦਾਸਪੁਰ 13 ਸਤਬੰਰ 2021 ਪੋਸਣ ਮਾਹ ਸਤਬੰਰ 2021 ਮਨਾਉਣ ਸਬੰਧੀ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ . ਸੁਖਮਿੰਦਰ ਕੋਰ ਦੀ ਅਗਵਾਈ ਹੇਠ ਡਾ. ਅਸ਼ੋਕ ਕੁਮਾਰ ਏ. ਐਮ . ਉ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਨੇ ਸਰਕਾਰੀ ਐਸ . ਐਸ ਸਕੂਲ ਲੜਕੀਆ ਵਿਚ ਬਚਿਆ ਨੂੰ ਵੱਧਦੀ ਉਮਰ ਵਿਚ ਪੋਸ਼ਟਿਕ ਆਹਾਰ ਦੀ ਜਰੂਰਤ ਅਤੇ ਯੋਗਾ ਬਾਰੇ ਜਾਗੂਰਕ ਕੀਤਾ । ਉਨ੍ਹਾਂ ਬੱਚਿਆ ਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਨ ਬਾਰੇ ਦੱਸਿਆ । ਇਸ ਮੋਕੇ ਤੇ ਪਿੰਸੀਪਲ ਸ੍ਰੀ ਰਾਜੀਵ ਮਹਾਜਨ , ਅਧਿਆਪਕ ਦਵਿੰਦਰ ਕੋਰ , ਪ੍ਰਭਜੋਤਵਿੰਦਰ ਕੋਰ , ਅੰਜੂ ਸਰੀਨ , ਵਨੀਤਾ , ਦਵਿੰਦਰ ਕੋਰ , ਸਰਬਜੀਤ ਕੋਰ ਆਦਿ ਹਾਜਰ ਸਨ ।