ਵਿਦਿਆਰਥੀਆਂ ਲਈ ਕੁਇਜ ਮੁਕਾਬਲੇ

ਅੰਮ੍ਰਿਤਸਰ 30 ਜੂਨ 2021
ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋ ਕੈਂਪਸ ਅੰਬੈਸਡਰਾ, ਚੋਣ ਸਾਖਰਤਾ ਕਲੱਬਾਂ (ਈ.ਐਲ.ਸੀ.) ਦੇ ਮੈਂਬਰਾ ਅਤੇ18 ਸਾਲ ਤੋ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਲਈ “ਸੰਵਿਧਾਨ ਅਧਾਰਤ ਲੋਕਤੰਤਰ “ ਵਿਸ਼ੇ ਤੇ ਕੁਇਜ ਮੁਕਾਬਲਾ ਆਯੋਜਿਤ ਕੀਤਾ ਜਾਵੇਗਾ। ਇਹ ਮੁਕਾਬਲਾ 5 ਜੁਲਾਈ 2021 ਨੂੰ ਸਾਮ 4 ਵਜੇ ਆਨਲਾਈਨ ਕਰਵਾਇਆ ਜਾਵੇਗਾ ਅਤੇ ਇਸਦਾ ਲਿੰਕ ਮੁੱਖ ਚੋਣ ਅਫਸਰ, ਪੰਜਾਬ, ਦੇ ਫੇਸਬੁੱਕ ਪੇਜ ਅਤੇ ਟਵਿੱਟਰ ਤੇ 03:50 ਵਜੇ ਸਾਂਝੇ ਕੀਤੇ ਜਾਣਗੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘ ਨੇ ਦੱਸਿਆ ਕਿ ਇਹਨ੍ਹਾਂ ਕੁਇਜ ਮੁਕਾਬਲਿਆਂ ਵਿੱਚ 25 ਸਵਾਲਾ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਕੁਇਜ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਨਾ ਹੋਵੇਗਾ । ਇਸ ਕੁਇਜ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਜੇਤੂ ਨੂੰ 1100 ਰੁਪਏ, ਦੂਜੇ ਸਥਾਨ ਤੇ ਆਉਣ ਵਾਲੇ ਜੇਤੂ ਨੂੰ 800 ਰੁਪਏ, ਅਤੇ ਤੀਜੇ ਸਥਾਨ ਤੇ ਆਉਣ ਵਾਲੇ ਜੇਤੂ ਨੂੰ 500 ਰੁਪਏ, ਦੇ ਨਗਦ ਇਨਾਮ ਨਾਲ ਨਵਾਜਿਆ ਜਾਵੇਗਾ। ਉਨਾਂ ਦੱਸਿਆ ਕਿ ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀ ਕੀਤੀ ਜਾਵੇਗੀ । ਸਮੂਹ ਕੈਂਪਸ ਅੰਬੈਸਡਰਾਂ, ਈ.ਐਲ.ਸੀਮੈਂਬਰਾ ਅਤੇ 18 ਸਾਲ ਤੋ ਵੱਧ ਉਮਰ ਦੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੁਇਜ ਚ ਵੱਧ ਤੋ ਵੱਧ ਹਿੱਸਾ ਲੈਣ ।

Spread the love