ਫਿਰੋਜ਼ਪੁਰ 4 ਜੂਨ 2021 ਪੰਜਾਬ ਸਰਕਾਰ ਨੇ ਘਰ^ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਵਿਦੇਸ਼ ਵਿੱਚ ਪੜ੍ਹਾਈ ਅਤੇ ਨੌਕਰੀ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਪ੍ਰਾਰਥੀਆਂ ਦੀ ਕੋਂਸਲਿੰਗ ਲਈ ਪਲੇਸਮੈਂਟ ਸੈੱਲ (ਐੱਫ ਐੱਸ ਅਤੇ ਪੀ ਸੀ ) ਦੀ ਨਿਵੇਕਲੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਿਲ੍ਹਾ ਫਿਰੋਜ਼ਪੁਰ ਲਈ ਕੋਂਸਲਿੰਗ ਦਾ ਦੂਸਰਾ ਰਾਊਂਡਦ 21 ਜੂਨ ਨੂੰ ਆਨਲਾਈਨ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਰੁਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜਪੁਰ ਸ੍ਰੀ ਅਸੋਕ ਜਿੰਦਲ ਨੇ ਦਿੰਦਿਆਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਵਿਦੇਸ਼ ਵਿੱਚ ਪੜ੍ਹਾਈ ਅਤੇ ਨੋਕਰੀ ਕਰਨਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ http://tinyurl.com/FSPFZR ਲਿੰਕ ਤੇ ਕੋਂਸਲਿੰਗ ਲਈ ਰਜਿਸਟਰਡ ਕਰ ਸਕਦੇ ਹਨ। ਇਹ ਰਜਿਸਟ੍ਰੇਸ਼ਨ 15 ਜੂਨ 2021 ਤੱਕ ਦਿੱਤੇ ਗਏ ਲਿੰਕ ਤੇ ਹੋਵੇਗੀ। ਰਜਿਸਟ੍ਰੇਸ਼ਨ ਕਰਨ ਉਪਰੰਤ ਉਮੀਦਵਾਰ ਆਪਣੇ ਵਿਦਿਅੱਕ ਯੋਗਤਾ, ਆਧਾਰ ਕਾਰਡ ਆਦਿ ਲੋੜੀਂਦੇ ਦਸਤਾਵੇਜ ਲੈ ਕੇ ਜਿਲ੍ਹਾ ਬਿਊਰੋ ਆੱਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜਪੁਰ, ਆਈ^ਬਲਾਕ ਦੂਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਵਿਖੇ ਨਿਜੀ ਤੌਰ ਤੇ ਹਾਜ਼ਰ ਹੋਣ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰ: 94654-74122 ਜਾਂ ਈ ਮੇਲ ਆਈ ਡੀ: [email protected] ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।।