ਵਿਦੇਸ਼ ਭੇਜੇ ਜਾਣ ਵਾਲੇ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਲਈ ਈ-ਸਨਦ ਪੋਰਟਲ ਲਾਂਚ- ਡੀ.ਸੀ

Rajesh Dhiman
Mr. Rajesh Dhiman
ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ esanad.nic.in ਪੋਰਟਲ ਤੇ ਕੀਤਾ ਜਾ ਸਕਦਾ ਹੈ ਅਪਲਾਈ

ਫਿਰੋਜ਼ਪੁਰ 2 ਸਤੰਬਰ 2024

ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਵਿਦੇਸ਼ ਭੇਜੇ ਜਾਣ ਵਾਲੇ ਦਸਤਾਵੇਜਾਂ ਨੁੰ ਕਾਉਂਟਰ ਸਾਈਨ ਕਰਨ ਲਈ ਈ ਸਨਦ ਪੋਰਟਲ ਲਾਂਚ ਕੀਤਾ ਗਿਆ ਹੈ। ਜ਼ਿਲ੍ਹੇ ਦੇ ਆਮ ਲੋਕਾਂ ਵੱਲੋਂ ਇਸ ਪੋਰਟਲ ਤੇ ਸਿੱਧੇ ਤੌਰ ਤੇ ਅਪਲਾਈ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਊਟਰ ਸਾਈਨ ਕੀਤੇ ਜਾਣ ਵਾਲੇ ਦਸਤਾਵੇਜਾਂ ਦਾ ਕੰਮ 31 ਅਗਸਤ 2024 ਤੋਂ ਸ਼ੁਰੂ ਹੋ ਗਿਆ ਹੈ ਤੇ ਇਹ ਕੰਮ ਈ ਸਨਦ ਪੋਰਟਲ ਰਾਹੀਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਅਰਜ਼ੀ ਆਫਲਾਈਨ ਸਵੀਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਦੇ ਆਮ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।

Spread the love