ਵਿਧਾਇਕ ਚੱਢਾ ਵਲੋਂ ਜਿਲ੍ਹਾ ਹਸਪਤਾਲ ਚ ਦੋ ਨਵੇਂ ਡਾਇਲਸਿਸ ਯੂਨਿਟਾਂ ਦਾ ਉਦਘਾਟਨ

Mr. Dines Chadha
ਵਿਧਾਇਕ ਚੱਢਾ ਵਲੋਂ ਜਿਲ੍ਹਾ ਹਸਪਤਾਲ ਚ ਦੋ ਨਵੇਂ ਡਾਇਲਸਿਸ ਯੂਨਿਟਾਂ ਦਾ ਉਦਘਾਟਨ
12 ਸਾਲ ਬਾਅਦ ਮਿਲੇ ਆਧੁਨਿਕ ਡਾਇਲਸਿਸ ਯੂਨਿਟ
ਰੂਪਨਗਰ, 07.09.2024
ਨੂੰ ਸ੍ਰੀ ਦਿਨੇਸ ਚੱਢਾ, ਹਲਕਾ ਵਿਧਾਇਕ, ਰੂਪਨਗਰ  ਵੱਲੋ ਜਿਲ੍ਹਾ ਹਸਪਤਾਲ ਰੂਪਨਗਰ ਦੇ ਡਾਇਲਸਿਸ ਵਿਭਾਗ ਵਿਖੇ ਪ੍ਰਾਪਤ ਕੀਤੀਆਂ ਗਈਆਂ 02 ਨਵੀਆਂ ਡਾਇਲਸਿਸ ਮਸੀਨਾਂ ਦਾ ਉਦਘਾਟਨ ਕੀਤਾ ਗਿਆ । ਨਵੀਆਂ ਮਸੀਨਾਂ ਪ੍ਰਾਪਤ ਹੋਣ ਨਾਲ ਡਾਇਲਸਿਸ ਮਰੀਜਾਂ ਨੂੰ  ਡਾਇਲਸਿਸ ਕਰਵਾਉਣ ਲਈ  ਹੁਣ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਇਸ ਦੋਰਾਨ ਹਲਕਾ ਵਿਧਾਇਕ ਵੱਲੋ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਵੱਲੋ ਜਿਲ੍ਹਾ ਰੈਡ ਕਰਾਸ  ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।  ਜੋ ਕਿ ਇਹ ਡਾਇਲਸਿਸ ਮਸੀਨਾਂ ਇੰਡੀਅਨ ਰੈੱਡ ਕਰਾਸ ਸੁਸਾਇਟੀ, ਰੂਪਨਗਰ ਵੱਲੋ ਡਾਇਲਸਿਸ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਹਸਪਤਾਲ ਰੂਪਨਗਰ ਨੂੰ ਮਸੀਨਾਂ ਦੀ ਖ੍ਰੀਦ ਸੰਬੰਧੀ ਫੰਡਜ਼ ਉਪਲੱਬਧ ਕਰਵਾਏ ਗਏ ਸਨ। ਹੁਣ ਤੱਕ ਚੱਲ ਰਹੀਆਂ ਮਸ਼ੀਨਾਂ ਸਾਲ 2012 ਚ ਖਰੀਦੀਆਂ ਗਈਆਂ ਸਨ ਜੋ ਕਿ ਵਰਤੋਂ ਯੋਗ ਨਹੀਂ ਰਹੀਆਂ ਸਨ.ਡਾ.ਤਰਸੇਮ ਸਿੰਘ (ਸਿਵਲ ਸਰਜਨ, ਰੂਪਨਗਰ) ਵੱਲੋ ਹਲਕਾ ਵਿਧਾਇਕ ਰੂਪਨਗਰ ਸ੍ਰੀ ਦਿਨੇਸ ਚੱਢਾ ਜੀ ਨੂੰ ਸੰਸਥਾਂ ਵਿਖੇ ਪਹੁੰਚਣ ਤੇ ਵਿਸੇਸ ਤੋਰ ਤੇ ਜੀ ਆਇਆਂ ਆਖਿਆ ਗਿਆ ਅਤੇ ਉਹਨਾਂ ਵੱਲੋਂ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਪ੍ਰੀਤੀ ਯਾਦਵ  ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਕਿਉਂਕਿ ਉਹਨਾਂ ਦੇ ਸਹਿਯੋਗ ਸਦਕਾ ਹੀ ਇਹ ਨਵੀਆਂ ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ਰੂਪਨਗਰ ਵਿਖੇ ਉਪਲਬਧ ਹੋ ਸਕੀਆਂ ਹਨ।
ਉਹਨਾਂ ਕਿਹਾ ਕਿ ਹੁਣ ਡਾਇਲਸਿਸ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨਿਰਵਿਘਨ ਡਾਇਲਸਿਸ ਦੀ ਸੇਵਾ ਸਿਵਲ ਹਸਪਤਾਲ ਵਿਖੇ ਉਪਲਬਧ ਕਰਵਾਈ ਜਾ ਸਕੇਗੀ।  ਇਸ ਮੌਕੇ ਡਾ.ਓਪਿੰਦਰ ਸਿੰਘ (ਸੀਨੀਅਰ ਮੈਡੀਕਲ ਅਫਸਰ), ਡਾ.ਪੁਨੀਤ ਸੈਣੀ, ਇੰਚਾਰਜ ਡਾਇਲਸਿਸ ਯੂਨਿਟ, ਸ.ਭਾਗ ਸਿੰਘ ਮਦਾਨ (ਸਰਪ੍ਰਸਤ ਆਮ ਆਦਮੀ ਪਾਰਟੀ), ਸਿਵ ਕੁਮਾਰ ਲਾਲਪੁਰਾ (ਜਿਲ੍ਹਾ ਮੀਡੀਆ ਇੰਚਾਰਜ), ਰਾਮ ਕੁਮਾਰ ਮੁਕਾਰੀ,  ਐਡਵੇਕਟ ਗੌਰਵ ਕਪੂਰ, ਸੰਦੀਪ ਜੋਸੀ, ਰਾਜੂ ਸਤਿਆਲ, ਅਮਨਦੀਪ ਸਿੰਘ, ਚੇਤਨ ਕਾਲੀਆ, ਅਮਨਦੀਪ ਕੌਰ (ਡਾਇਲਸਿਸ ਟੈਕਨੀਸੀਅਨ), ਸੁਨੀਤਾ ਦੇਵੀ, ਸਟਾਫ ਨਰਸ ਡਾਇਲਸਿਸ, ਅਮਨਦੀਪ ਟੈਕਨੀਕਲ ਸੁਪਰਵਾਈਜਰ, ਅਜੈ ਸਰਮਾ ਜੁਨੀਅਰ ਸਹਾਇਕ, ਵਿਕਰਮ ਮਾਨ (ਕਲਰਕ), ਰਾਜੇਸ ਕੁਮਾਰ ਕਲਰਕ, ਸੁਸੀਲ ਕੁਮਾਰ (ਸੇਠੀ), ਸਿਵਲ ਹਸਪਤਾਲ ਰੂਪਨਗਰ ਆਦਿ ਵਿਸੇਸ ਤੋਰ ਤੇ ਹਾਜਰ ਰਹੇ।
Spread the love