ਵਿਵਾਦਤ ਐਸਆਈ ਦੇ ਭਰਾ ਖਿਲਾਫ ਐਸਸੀ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ

21 ਜੂਨ ਨੂੰ ਐਸਐਸਪੀ ਤੋਂ ਕੀਤੀ ਸਟੇਟਸ ਰਿਪੋਰਟ ‘ਤਲਬ’
ਅੰਮ੍ਰਿਤਸਰ,18,ਜੂਨ 2021 ਪੁਲੀਸ ਮੁਲਾਜ਼ਮ ਤੋਂ ਪੀੜਤ ਦਲਿਤ ਲੜਕੇ ਬਲਜਿੰਦਰ ਸਿੰਘ ਨੇ ਵਿਵਾਦਤ ਐਸਆਈ ਸੰਦੀਪ ਕੌਰ ਦੇ ਮੁਲਾਜ਼ਮ ਭਰਾ ਸਮਸ਼ੇਰ ਸਿੰਘ ਸ਼ੇਰਾ ਦੇ ਖਿਲ਼ਾਫ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਨੂੰ ਸ਼ਿਕਾਇਤ ਪੱਤਰ ਸੋਂਪਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।
ਚੇਤੇ ਰਹੇ ਕਿ ਪੀੜਤ ਦਲਿਤ ਵਿਅਕਤੀ ਸ੍ਰ ਬਲਜਿੰਦਰ ਸਿੰਘ ਪੁੱਤਰ ਸ੍ਰ ਬਲਬੀਰ ਸਿੰਘ ਵਾਸੀ ਪਿੰਡ ਬੀੜ ਤਲਾਬ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਨੇ ਪੁਲੀਸ ਮੁਲਾਜ਼ਮ ਸਮਸ਼ੇਰ ਸਿੰਘ ਪੁੱਤਰ ਲਾਭ ਸਿੰਘ ਲੱਭੂ ਵਾਸੀ ਨਵਾਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਰੁੱਧ ਕਨੂੰਨੀ ਕਾਰਵਾਈ ਕਰਾਉਂਣ ਲਈ ਅੱਜ ਰੈਸਟ ਹਾਊਸ ਪੀ ਡਬਲਿਯੂ ਡੀ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨਾਲ ਪ੍ਰੀਵਾਰਕ ਮੈਂਬਰਾਂ ਸਮੇਤ ਮੁਲਾਕਾਤ ਕੀਤੀ।
ਇਸ ਮਿਲਣੀ ਮੌਕੇ ਸ਼ਿਕਾਇਤ ਕਰਤਾ ਧਿਰ ਨੇ ਕਮਿਸ਼ਨ ਨੂੰ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਨਵਾਂ ਪਿੰਡ ਦੇ ਰਹਿਣ ਵਾਲੀ ਵਿਵਾਦਤ ਐਸਆਈ ਸੰਦੀਪ ਕੌਰ ਦੇ ਪੁਲੀਸ ਮੁਲਾਜ਼ਮ ਭਰਾ ਸਮਸ਼ੇੇਰ ਸਿੰਘ ਸ਼ੇਰਾ ਨੇ ਪਹਿਲਾਂ ਉਸ ਦੇ ਨਾਲ ਜ਼ਿਆਦਤੀ ਕੀਤੀ ਹੈ ਅਤੇ ਹੁਣ ਮੈਂਨੂੰ ਧੱਮਕਾਅ ਰਿਹਾਅ ਹੈ।ਪੀੜਤ ਸ਼ਿਕਾਇਤ ਕਰਤਾ ਬਲਜਿੰਦਰ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਮੇਰੇ ਕੋਲ ਪੁਲੀਸ ਮੁਲਾਜ਼ਮ ਦੁਆਰਾ ਦਿੱਤੀਆ ਜਾ ਰਹੀਆਂ ਧੱਮਕੀਆਂ ਦੀ ਆਡੀਓ ਰਿਕਾਰਡ ਵੀ ਮੌਜੂਦ ਹੈ। ਉਸ ਨੇ ਇਹ ਵੀ ਕਮਿਸ਼ਨ ਦੇ ਧਿਆਨ ‘ਚ ਲਿਆਂਦਾ ਹੈ ਕਿ ਉਸ ਕੋਲ ਪੁਲੀਸ ਮੁਲਾਜ਼ਮ ਦੀ ਧਮਕੀਆਂ ਦਿੰਦੇ ਦੀ ਆਡੀਓ ਮੌਜੂਦ ਹੈ,ਪਰ ਪੁਲੀਸ ਉਸ ਆਡੀਓ ਨੂੰ ਸਬੂਤ ਵਜੋਂ ਮੇਰੇ ਪਾਸੋਂ ਪ੍ਰਾਪਤ ਹੀ ਨਹੀਂ ਕਰ ਰਹੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਆਡੀਓ ਜਿਸ ਦੀ ਸੀਡੀ ਦੇ ਰੂਪ ‘ਚ ਉਸ ਦੁਆਰਾ ਉੱਚ ਪੁਲੀਸ ਅਫਸਰਾਂ ਨੂੰ ਵੀ ਪੁੱਜਦਾ ਕੀਤੀ ਗਈ ਹੈ,ਪਰ ਸੰਸ਼ੇਰ ਸਿੰਘ ਸੇਰਾ ਦੀ ਪਹੁੰਚ ਦੀ ਵਜ੍ਹਾ ਕਰਕੇ ਪੁਲੀਸ ਵੱਲੋਂ ਉਸ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ।
ਪੀੜਤ ਦਲਿਤ ਨੌਜਵਾਨ ਨੇ ਦੱਸਿਆ ਮੈਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਅਤੇ ਬਠਿੰਡਾ ਦੇ ਐਸਐਸਪੀ ਅਤੇ ਆਈਜੀ ਤੱਕ ਪਹੁੰਚ ਕਰ ਚੁੱਕਾ ਹਾਂ, ਪਰ ਪੁਲੀਸ ਨੇ ਅਜੇ ਤੱਕ ਉਸ ਦੀ ਇੱਕ ਨਹੀਂ ਸੁਣੀ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਲਿਆ ਨੋਟਿਸ 
ਡਾ ਤਰਸੇਮ ਸਿੰਘ ਸਿਆਲਕਾ ਨੇ ਪੀੜਤ ਦਲਿਤ ਵਿਅਕਤੀ ਤੋਂ ਪੁਲੀਸ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਜ਼ਿਆਦਤੀ ਦੇ ਵਿਸ਼ੇ ਤੇ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਚੋਣਵੇਂ ਪੱਤਰਪ੍ਰੇਰਕਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹੁਤਾ ਜੋੜੇ ਨੂੰ ਆਤਮ ਦਾਹ ਕਰਨ ਲਈ ਮਜਬੂਰ ਕਰਨ ਵਾਲੀ ਸਬ ਇੰਪੈਕਟਰ ਸੰਦੀਪ ਕੌਰ ਜੋ ਕਿ ਇਨ੍ਹਾ ਦਿਨਾ ‘ਚ ਜੇਲ੍ਹ ‘ਚ ਹੈ ਦੇ ਸਕੇ ਭਰਾ੍ਹ ਵੱਲੋਂ ਬਲਜਿੰਦਰ ਸਿੰਘ ਪੁੱਤਰ ਸ੍ਰ ਬਲਬੀਰ ਸਿੰਘ ਵਾਸੀ ਪਿੰਡ ਬੀੜ ਤਲਾਬ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਨੂੰ ਇਸ ਲਈ ਡਰਾਇਆ ਧਮਕਾਇਆਂ ਜਾ ਰਿਹਾ ਹੈ ਕਿ ਕਿਉਂਕਿ ਉਹ ਉਕਤ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਜ਼ਿਆਦਤੀ ਨੂੰ ਲੈ ਕੇ ਸਰਕਾਰੇ ਦਰਬਾਰੇ ਪਹੁੰਚ ਜੁ ਕਰ ਰਿਹਾ ਹੈ।ਡਾ ਸਿਆਲਕਾ ਨੇ ਪੱਤਰਕਾਂਰਾਂ ਦੇ ਨਾਲ ਗੱਲਬਾਤ ਕਰ010ਦਿਆਂ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਪੁਲੀਸ ਮੁਲਾਜ਼ਮ ਵੱਲੋਂ ਧੱਮਕਾਉਂਣ, ਜਾਤੀ ਤੌਰ ਤੇ ਗਾਲੀ ਗਲੋਚ ਕਰਨ ਦੇ ਸੰਗੀਨ ਦੋਸ਼ਾਂ ਤਹਿਤ ਬਣਦੀ ਕਨੂੰਨੀ ਕਾਰਵਾਈ ਕਰਨ ਲਈ ਐਸਐਸਪੀ ਬਠਿੰਡਾ ਨੂੰ ਲਿਖਿਆ ਜਾ ਚੁੱਕਾ ਹੈ। ਉਨ੍ਹਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਬਠਿੰਡਾ ਪੁਲੀਸ ਨੂੰ ਪਾਬੰਦ ਕਰਦਿਆਂ ਹੋਇਆਂ 21 ਜੂਨ ਨੂੰ ਸਟੇਟਸ ਰਿਪੋਰਟ ‘ਤਲਬ’ ਕਰ ਲਈ ਗਈ ਹੈ।ਇਸ ਮੌਕੇ ਡਾ ਸਿਆਲਕਾ ਦੇ ਪੀਆਰਓ ਸਤਨਾਮ ਸਿੰਘ ਗਿੱਲ,ਪੀਏਸ਼ਿਵਜੋਤ ਸਿੰਘ ਵੀ ਹਾਜਰ ਸਨ।
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਤੇ ਪੀਆਰਓ ਸਤਨਾਮ ਸਿੰਘ ਗਿੱਲ ਸ਼ਿਕਾਇਤ ਕਰਤਾ ਤੋਂ ਸ਼ਿਕਾਇਤ ਪ੍ਰਾਪਤ ਕਰਦੇ ਹੋਏ।

Spread the love