ਵੋਟਰ ਜਾਗਰੂਕਤਾ ਮੁਹਿੰਮ ਤਹਿਤ ਯੁਵਾ ਪਾਰਲੀਮੈਂਟ ਦਾ ਆਯੋਜਨ

Poonamdeep Kaur
ਵੋਟਰ ਜਾਗਰੂਕਤਾ ਮੁਹਿੰਮ ਤਹਿਤ ਯੁਵਾ ਪਾਰਲੀਮੈਂਟ ਦਾ ਆਯੋਜਨ
ਅਬ ਕੀ ਬਾਰ 70 ਪਾਰ: ਪੰਜਾਬ ‘ਚ ਵੋਟ ਪਾਉਣ ਦੀ ਦਰ 70 ਫੀਸਦੀ ਤੋਂ ਵਧਾਉਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਬਰਨਾਲਾ, 19 ਫਰਵਰੀ 2024

ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਸਵੀਪ ਅਤੇ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਯੁਵਾ ਪਾਰਲੀਮੈਂਟ ਕਰਵਾਇਆ ਗਿਆ।ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਵੱਲੋਂ ਅਬ ਕੀ ਬਾਰ 70 ਪਾਰ ਉੱਤੇ ਕੰਮ ਕੀਤਾ ਜਾ ਰਿਹਾ ਹੈ ਭਾਵ ਵੋਟ ਪਾਉਣ ਦੀ ਦਰ ਘੱਟੋਂ ਘੱਟ 70 ਫੀਸਦੀ ਤੋਂ ਪਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਘਰਦਿਆਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਜਾਗਰੂਕ ਕਰਨ।

ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਦੱਸਿਆ ਕਿ ਇਤਿਹਾਸ ਅਤੇ ਰਾਜਨੀਤੀ ਵਿਭਾਗ ਦੇ ਬੱਚਿਆਂ ਨੇ ਇਸ ਪਾਰਲੀਮੈਂਟ ਵਿੱਚ ਹਿੱਸਾ ਲਿਆ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਮੁਖੀ ਇਤਿਹਾਸ ਵਿਭਾਗ ਅਰਚਨਾ ਨੇ ਦੱਸਿਆ ਕਿ ਇਸ ਮੌਕੇ ‘ਤੇ ਚੋਣ ਤਹਿਸੀਲਦਾਰ ਦੇ ਦਫ਼ਤਰ ਤੋਂ ਕਾਨੂੰਗੋ ਮਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਦਾ ਸਵਾਗਤ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ, ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ।

ਇਸ ਪਾਰਲੀਮੈਂਟ ਵਿਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਪੇਸ਼ ਕੀਤਾ ਗਿਆ, ਬਹਿਸ ਕਰਵਾਈ ਗਈ ਅਤੇ ਬਿੱਲ ਪਾਸ ਕਰਵਾਇਆ ਗਿਆ। ਇਸ ਸੰਸਦ ਵਿਚ ਕਿਸਾਨੀ ਅੰਦੋਲਨ, ਐਮ.ਐਸ.ਪੀ, ਅਗਨੀਵੀਰ, ਮਹਿਲਾ ਸੁਰੱਖਿਆ, ਉੱਚ ਸਿੱਖਿਆ, ਆਦਿ ਵਿਸ਼ਿਆਂ ਤੇ ਬਹਿਸ ਕਰਵਾਈ ਗਈ। ਸਪੀਕਰ ਦੀ ਭੂਮਿਕਾ ਹਰਪ੍ਰੀਤ ਕੌਰ, ਪ੍ਰਧਾਨ ਮੰਤਰੀ ਦੀ ਭੂਮਿਕਾ ਕੋਮਾਲਪ੍ਰੀਤ ਕੌਰ, ਜਸ਼ਨਪ੍ਰੀਤ, ਹਿਮਾਨੀ ਸ਼ਰਮਾ,ਅਨੰਨਿਆ, ਨੇਹਾ, ਸੋਨੀਆ ਆਦਿ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ। ਐਮ.ਏ. ਇਤਿਹਾਸ ਚੋਂ ਪੁਨੀਤ ਕੌਰ, ਨਵਜੋਤ ਕੌਰ, ਤਾਰਨਪ੍ਰੀਤ ਕੌਰ ਆਦਿ 45 ਤੋਂ ਵੱਧ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ 150 ਤੋਂ ਵੱਧ ਬੱਚਿਆਂ ਨੇ ਇਹ ਸਾਰੀ ਪ੍ਰਕਿਰਿਆ ਨੂੰ ਦੇਖਿਆ।
ਪ੍ਰਿੰਸੀਪਲ ਨੇ ਰਾਜਨੀਤੀ ਸ਼ਾਸਤਰ ਦੇ ਮੁਖੀ ਮਨਪ੍ਰੀਤ ਕੌਰ ਅਤੇ ਐਨ.ਐਸ.ਐਸ. ਵਿਭਾਗ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ਉੱਥੇ ਹੀ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਕਿ ਓਹਨਾ ਨੇ ਇਸ ਪਾਰਲੀਮੈਂਟ ਨੂੰ ਬੜੀ ਬਾਖ਼ੂਬੀ ਨਾਲ ਨਿਭਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ, ਅੰਜਨਾ, ਸਰਿਤਾ, ਮੋਨਿਕਾ, ਵਿਸ਼ਾਲ ਗੋਇਲ, ਪ੍ਰੋਗਰਾਮ ਅਫ਼ਸਰ ਹਰਜਿੰਦਰ ਕੌਰ, ਡਾ. ਜਸਵਿੰਦਰ ਕੌਰ, ਆਰਤੀ ਅੱਗਰਵਾਲ, ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰ ਨਵਰਾਜ ਸਿੰਘ, ਅੰਮ੍ਰਿਤ ਸਿੰਘ, ਬਲਜਿੰਦਰ ਕੌਰ ਆਦਿ ਹਾਜ਼ਿਰ ਸਨ।

Spread the love