ਵੋਟਰ ਰਜਿਸਟ੍ਰੇਸ਼ਨ ਕੈਂਪ ਦੌਰਾਨ ਨਵੀਂਆਂ ਵੋਟਾਂ ਬਣਾਉਣ/ਦਰੁਸਤੀ ਸਬੰਧੀ ਕੀਤਾ ਜਾਗਰੂਕ

ਬਰਨਾਲਾ, 22 ਜੂਨ 2021
ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2021 ਦੇ ਆਧਾਰ ਤੇ ਚੱਲ ਰਹੀ ਲਗਾਤਾਰ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ 18 ਤੋਂ 21 ਸਾਲ ਉਮਰ ਗਰੁੱਪ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੀ ਲਗਾਇਆ ਗਿਆ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਆਦਿੱਤਿਆ ਡੇਚਲਵਾਲ ਵੱਲੋਂ ਇਸ ਕੈਂਪ ਵਿੱਚ ਸਿਰਕਤ ਕੀਤੀ ਗਈ । ਇਸ ਕੈਂਪ ਦੌਰਾਨ ਜ਼ਿਲ੍ਹਾ ਚੋਣ ਦਫ਼ਤਰ ਬਰਨਾਲਾ ਦੇ ਚੋਣ ਕਾਨੂੰਗੋ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਮਨਜੀਤ ਸਿੰਘ ਵੱਲੋਂ ਹਾਜ਼ਰੀਨ ਨੂੰ ਨਵੀਆਂ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਕੈਂਪ ਦੌਰਾਨ 15 ਵੋਟਰਾਂ ਦੇ ਫਾਰਮ ਮੌਕੇ ਤੇ ਭਰਵਾਏ ਗਏ ਜਿਨ੍ਹਾਂ ਵਿੱਚ 10 ਨੌਜਵਾਨਾਂ ਵੋਟਰਾਂ ਦੀਆਂ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6 ਅਤੇ 5 ਵਿਅਕਤੀਆਂ ਦੀਆਂ ਵੋਟਾਂ ਵਿੱਚ ਦਰੁਸਤੀ ਕਰਨ ਸਬੰਧੀ ਫਾਰਮ ਨੰਬਰ 8 ਭਰਵਾਏ ਗਏ।

Spread the love