ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਕੰਮ 16 ਅਕਤੂਬਰ ਤੋਂ ਸ਼ੁਰੂ- ਜ਼ਿਲ੍ਹਾ ਚੋਣ ਅਫਸਰ

ਫਿਰੋਜ਼ਪੁਰ 12 ਅਕਤੂਬਰ:

ਜ਼ਿਲ੍ਹਾ ਚੋਣ ਅਫਸਰ ਸ੍ਰੀ. ਰਾਜੇਸ਼ ਧੀਮਾਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਵੇਅਰ ਹਾਊਸ ਹਾਊਸਿੰਗ ਬੋਰਡ ਕਾਲੋਨੀ, ਨਜ਼ਦੀਕ ਰੇਲਵੇ ਫਾਟਕ ਫਿਰੋਜ਼ੁਪਰ ਸਹਿਰ ਵਿਖੇ ਮਿਤੀ 16 ਅਕਤੂਬਰ 2023 ਤੋਂ ਸੁਰੂ ਹੋਵੇਗਾ ਜੋ ਕਿ ਲਗਭਗ 10 ਦਿਨ ਤੱਕ ਚੱਲਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਮੁੱਢਲੇ ਪ੍ਰਬੰਧ ਕਰ ਦਿੱਤੇ ਗਏ ਹਨ।

ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੈਕਿੰਗ ਦੌਰਾਨ ਹਾਜ਼ਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫਸਟ ਲੈਵਲ ਚੈਕਿੰਗ ਦੌਰਾਨ ਹਰ ਰੋਜ਼ ਸਮੂਹ ਰਾਜਸੀ ਪਾਰਟੀਆਂ ਦੇ ਨੁੰਮਾਇੰਦੇ ਸਵੇਰੇ 10 ਵਜੇਂ ਤੋਂ ਕੰਮ ਖਤਮ ਹੋਣ ਤੱਕ ਵੇਅਰ ਹਾਊਸ ਹਾਊਸਿੰਗ ਬੋਰਡ ਕਾਲੋਨੀ ਵਿਖੇ ਹਾਜ਼ਰ ਹੋਣ।

ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦਾ ਸਭ ਤੋਂ ਅਹਿਮ ਪੜਾਅ ਫਸਟ ਲੈਵਲ ਚੈਕਿੰਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਇਹ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਉਹ ਫਸਟ ਲੈਵਲ ਚੈਕਿੰਗ ਦੌਰਾਨ ਹਾਜ਼ਰ ਹੋਣ ਤੋਂ ਅਸਮੱਰਥ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਸਟ ਲੈਵਲ ਚੈਕਿੰਗ ਦੌਰਾਨ ਇੰਜੀਨੀਅਰਾਂ ਦੀ ਟੀਮ ਹਾਜ਼ਰ ਰਹਿੰਦੀ ਹੈ ਅਤੇ ਮੌਕੇ ਉੱਤੇ ਹਾਜ਼ਰ ਰਾਜਨੀਤਕ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ  ਈ.ਵੀ.ਐਮ. ਦੀ ਕਾਰਜਪ੍ਰਣਾਲੀ ਅਤੇ ਬਣਤਰ ਸਬੰਧੀ ਜਾਣਕਾਰੀ ਦਿੰਦੀ ਹੈ ਜਿਸ ਨਾਲ ਈ.ਵੀ.ਐਮ. ਸਬੰਧੀ ਕਈ ਤਰ੍ਹਾਂ ਦੇ ਸ਼ੱਕ ਜੜ੍ਹ ਤੋਂ ਖਤਮ ਹੋ ਜਾਂਦੇ ਹਨ।

Spread the love