ਸਕੂਲਾਂ ਨੂੰ ਸਬਜ਼ੀ ਬੀਜ ਕਿੱਟਾਂ ਵੰਡੀਆਂ

ਸਕੂਲਾਂ ਨੂੰ ਸਬਜ਼ੀ ਬੀਜ ਕਿੱਟਾਂ ਵੰਡੀਆਂ
ਰੂਪਨਗਰ, 16 ਸਤੰਬਰ:
ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ. ਜਰਨੈਲ ਸਿੰਘ ਦੀ ਅਗਵਾਈ ਹੇਠ ਸ਼੍ਰੀਮਤੀ ਰੰਜਨਾ ਕਟਿਆਲ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਅ.ਸਿ.) ਨੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਨੂੰ ਬਾਗਬਾਨੀ ਵਿਭਾਗ ਪੰਜਾਬ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਰਦੀਆਂ ਦੇ ਮੌਸਮ ਦੌਰਾਨ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੀਆਂ ਕਿੱਟਾਂ ਦੀ ਵੰਡ ਕੀਤੀ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਸਕੂਲਾਂ ਦੇ ਕਿਚਨ ਗਾਰਡਨਰਾਂ ਵਿੱਚ ਇਹਨਾਂ ਸਬਜ਼ੀਆਂ ਦੀ ਬਿਜਾਈ ਕੀਤੀ ਜਾਵੇਗੀ। ਸਰਦੀਆਂ ਦੇ ਮੌਸਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਵਿੱਚ ਪੌਸ਼ਟਿਕ ਅਤੇ ਦਵਾਈਆਂ ਤੋਂ ਰਹਿਤ ਸਬਜ਼ੀ ਖਾਣ ਨੂੰ ਮਿਲੇਗੀ। ਪੋਸ਼ਣ ਮਾਹ ਦੇ ਅਧੀਨ ਵੰਡੀਆਂ ਗਈਆਂ ਇਹਨਾਂ ਸਬਜ਼ੀਆਂ ਦੀਆਂ ਕਿੱਟਾਂ ਲਈ ਅਧਿਆਪਕਾਂ ਵਲੋਂ ਵਿਭਾਗ ਦਾ ਧੰਨਵਾਦ ਕੀਤਾ ਗਿਆ।