ਬਰਨਾਲਾ 07.09.2024
ਨੂੰ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ ਨਗਰ (ਮੌਹਾਲੀ) ਦੇ ਦਿਸਾ ਨਿਰਦੇਸ ਅਤੇ ਸ੍ਰੀ ਬੀ.ਬੀ.ਐਸ ਤੇਜੀ ਮਾਣਯੋਗ ਜਿਲ੍ਹਾ ਅਤੇ ਸੈਸਨ ਜੱਜ ਸਹਿਤ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੀ ਯੋਗ ਅਗਵਾਈ ਹੇਠ ਸ੍ਰੀ ਮਦਨ ਲਾਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਜਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਗਿਆ।
ਮਾਣਯੋਗ ਸਕੱਤਰ ਸਾਹਿਬ ਨੇ ਜੇਲ੍ਹ ਬੰਦੀਆਂ ਨੂੰ ਆ ਰਹੀਆਂ ਮੁਸਕਿਲਾਂ ਦਾ ਜਾਇਜਾ ਲਿਆ ਅਤੇ ਹਰ ਸੰਭਵ ਮੱਦਦ ਦਾ ਭਰੌਸਾ ਦਵਾਇਆ। ਉਹਨਾਂ ਵੱਲੋਂ ਜੇਲ੍ਹ ਬੈਰਕਾਂ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਬੈਰਕਾਂ ਦੀ ਸਾਫ ਸਫਾਈ ਦਾ ਜਾਇਜਾ ਲਿਆ ਗਿਆ। ਇਸ ਮੌਕੇ ਤੇ ਉਹਨਾਂ ਵੱਲੋਂ ਜਿਲ੍ਹਾਂ ਜੇਲ੍ਹ ਬਰਨਾਲਾ ਵਿਖੇ ਮੁਫਤ ਕਾਨੂੰਨੀ ਸਹਾਇਤਾ ਲਈ ਬਣਾਏ ਗਏ ਲੀਗਲ ਏਡ ਕਲੀਨਿਕ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੁਫਤ ਸਹਾਇਤਾ ਕਾਨੂੰਨੀ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮਾਣਯੋਗ ਹਾਈਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਤਰੀਕਾ ਅਤੇ ਲੀਮੀਟੇਸਨ ਪੀਰੀਅਡ ਬਾਰੇ ਵੀ ਜਾਣੂ ਕੀਤਾ।
ਉਹਨਾਂ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਸਰਕਾਰੀ ਖਰਚੇ ਤੇ ਆਪਣੇ ਕੇਸ ਦੀ ਪੈਰਵਾਈ ਕਰਨਾ ਚਾਹੁੰਦਾ ਹੈ ਉਸਦਾ ਫਾਰਮ ਭਰਕੇ ਦੋ ਦਿਨ ਦੇ ਵਿੱਚ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਫਤਰ ਵਿੱਚ ਭੇਜਣਾ ਜਰੂਰੀ ਬਣਾਇਆ ਜਾਵੇ। ਇਸ ਦੌਰੇ ਦੌਰਾਨ ਮਾਣਯੋਗ ਸਕੱਤਰ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਜੇਲ ਬਰਨਾਲਾ ਵਿਖੇ ਕੋਈ ਵੀ ਐਸਾ ਬੰਦੀ ਨਹੀ ਹੈ ਜੁਵੇਨਾਇਲ ਹਵੇ ਜਾਂ ਬਹੁਤ ਜਿਆਦਾ ਬਿਮਾਰ ਹੋਵੇ। ਇਸ ਦੌਰੇ ਦੌਰਾਨ ਜੇਲ੍ਹ ਸੁਪਰਡੈਟ ਜਿਲ੍ਹਾ ਜੇਲ ਬਰਨਾਲਾ ਵੀ ਹਾਜਿਰ ਰਹੇ।