ਰੂਪਨਗਰ 3 ਜੂਨ 2021
ਪੀ.ਜੀ.ਆਈ (ਕਮਿਊਨਟੀ ਮੈਡੀਸਨ ਅਤੇ ਸਕੂਲ ਆਫ ਪਬਲਿਕ ਹੈਲਥ ਵਿਭਾਗ) ਅਤੇ ਨਗਰ ਕੋਂਸਲ ਰੂਪਨਗਰ ਦੇ ਸਹਿਯੋਗ ਨਾਲ ਡੇ ਨੂਲਮ ਸਕੀਮ ਅਧੀਨ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਵਿਚ ਸਟਰੀਟ ਵੈਂਡਰਾਂ ਦੇ ਹਾਈਜੀਨ ਅਤੇ ਸੁਰੱਖਿਆ ਨੂੰ ਲੈ ਕੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਸਟਰੀਟ ਵੈਂਡਰਾਂ ਵਲੋਂ ਹਿੱਸਾ ਲਿਆ ਗਿਆ। ਇਸ ਵਰਕਸਾਪ ਦੀ ਸੁਰੂਆਤ ਨਗਰ ਕੋਂਸਲ ਰੂਪਨਗਰ ਦੇ ਪ੍ਰਧਾਨ ਸ੍ਰੀ ਸੰਜੇ ਵਰਮਾ ਅਤੇ ਕਾਰਜ ਸਾਧਕ ਅਫਸਰ, ਨਗਰ ਕੋਂਸਲ ਦਫਤਰ ਰੂਪਨਗਰ ਵਲੋਂ ਪੀ.ਜੀ.ਆਈ ਤੋਂ ਆਈ ਡਾਕਟਰ ਪੂਨਮ ਖੰਨਾ ਅਤੇ ਉਹਨਾਂ ਦੀ ਟੀਮ ਨੂੰ ਗੁਲਦਸਤਾ ਭੇਂਟ ਕਰ ਕੇ ਕੀਤੀ ਗਈ l
ਵਰਕਸ਼ਾਪ ਦੀ ਸੁਰੂਆਤ ਵਿਚ ਪੀ.ਜੀ.ਆਈ. ਐਮ.ਈ.ਆਰ, ਚੰਡੀਗੜ੍ਹ ਤੋਂ ਐਸੋਸੀਏਟ ਡਾਕਟਰ ਪੂਨਮ ਖੰਨਾ ਜੀ ਦੁਆਰਾ ਕੋਰੋਨਾ ਮਹਾਮਾਰੀ ਦੋਰਾਨ ਭੋਜਨ ਖਰੀਦਣ ਅਤੇ ਆਰਡਰ ਕਰਨ, ਖਾਣਾਂ ਤਿਆਰ ਕਰਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸਟਰੀਟ ਵੈਂਡਰਾਂ ਨੂੰ ਜਾਗਰੂਕ ਕੀਤਾ, ਉਹਨਾਂ ਵਲੋਂ ਹੋਰ ਪਹਿਲੂਆਂ ਦੇ ਨਾਲ ਨਾਲ ਬਚੇ ਹੋਏ ਖਾਣੇ ਦੇ ਨਿਪਟਾਰੇ ਸਮੇਂ ਸਾਵਧਾਨੀ ਵਰਤਣ ਅਤੇ ਰੇਹੜੀਆਂ ਨੂੰ ਕੀਟਾਣੂ ਮੁਕਤ ਰੱਖਣ ਲਈ ਵੀ ਕਿਹਾ ਗਿਆ। ਇਸ ਵਰਕਸਾਪ ਦੇ ਸਿਖਲਾਈ ਸੈਸ਼ਨ ਵੱਖ ਵੱਖ ਖੇਤਰਾਂ ਦੇ ਉੱਘੇ ਮਾਹਿਰਾਂ ਦੁਆਰਾ ਦਿੱਤੇ ਗਏ, ਤਾਂ ਜੋ ਸਹਿਰ ਦੇ ਸਟਰੀਟ ਵੈਂਡਰਾਂ ਦੀ ਇਸ ਕੋਰੋਨਾ ਮਹਾਮਾਰੀ ਦੋਰਾਨ ਸਖਤ ਗੁਣਵੱਤਾ ਤੇ ਨਿਯਮਾਂ ਦੀ ਪਾਲਣਾ ਕਰਕੇ ਵਧੇਰੇ ਕੁਸਲਤਾ ਨਾਲ ਕੰਮ ਕਰਨ ਲਈ ਉਤਸਾਹਿਤ ਕੀਤਾ ਜਾ ਸਕੇ। ਸਕੀਮ ਦੇ ਮੈਨੇਜਰ ਸ੍ਰੀ ਪਵੀਨ ਡੋਗਰਾ ਜੀ ਵਲੋਂ ਸਟਰੀਟ ਵੈਂਡਰਾਂ ਨੂੰ ਉਹਨਾ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਟਰੀਟ ਵੈਂਡਰਾਂ ਨੂੰ ਇਸ ਵਰਕਸਾਪ ਦਾ ਮਹੱਤਵ ਸਮਝਾਉਣ ਲਈ ਰੁਦਰਾ ਥਿਏਟਰ ਵਲੋਂ ਇੱਕ ਨਾਟਕ ਦਾ ਆਯੋਜਨ ਵੀ ਕੀਤਾ ਗਿਆ।
ਇਸ ਵਰਕਸ਼ਾਪ ਵਿਚ ਪੀ.ਜੀ.ਆਈ ਤੋਂ ਡਾਕਟਰ ਪੂਨਮ ਖੰਨਾ, ਡਾ.ਵੈਸਾਲੀ ਸੋਨੀ, ਡਾ.ਅਭਿਨਵ ਕਾਲਰਾ, ਕੇਤਨ ਸਰਮਾ, ਰਾਜਦੀਪ ਸਿੰਘ ਤੋਂ ਇਲਾਵਾ ਨਗਰ ਕੋਂਸਲ ਦੇ ਪ੍ਰਧਾਨ ਸ੍ਰੀ ਸੰਜੇ ਵਰਮਾ, ਕਾਰਜ ਸਾਧਕ ਅਫਸਰ, ਸ੍ਰੀ ਭਜਨ ਚੰਦ ਜੀ, ਭਾਵਨਾ ਸੇਤੀਆ ਇੰਸਪੈਕਟਰ ਅਤੇ ਸਕੀਮ ਦੇ ਅਧਿਕਾਰੀ ਮਿਸ ਨੀਲਮ, ਸ੍ਰੀ ਪ੍ਰਵੀਨ ਕੁਮਾਰ ਡੋਗਰਾ ਅਤੇ ਗੁਰਪ੍ਰੀਤ ਸਿੰਘ ਵਲੋਂ ਹਿੱਸਾ ਲਿਆ ਗਿਆ।