ਸਟੇਟ ਦਾਖਲਾ ਪੋਰਟਲ ਹੋਵੇਗਾ ਵਿਦਿਆਰਥੀਆਂ ਲਈ ਵਰਦਾਨ ਸਾਬਤ – ਵਧੀਕ ਡਿਪਟੀ ਕਮਿਸ਼ਨਰ ਰਾਹੁਲ

ਵਿਦਿਆਰਥੀਆਂ ਨੂੰ ਇੱਕ ਹੀ ਪੋਰਟਲ ਤੇ ਸਾਰੇ ਸਰਕਾਰੀ ਕਾਲਜਾਂ ਬਾਰੇ ਮਿਲੇਗੀ ਜਾਣਕਾਰੀ
ਹੈਲਪ ਲਾਈਨ ਨੰਬਰ 1100 ਤੇ ਸਾਰਿਆਂ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਹੋਣਗੀਆਂ ਹੱਲ
ਗੁਰਦਾਸਪੁਰ, 19 ਅਗਸਤ 2021 ਪੰਜਾਬ ਸਰਕਾਰ ਦੁਆਰਾ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਵਿੱਚ ਦਾਖਲਾ ਲੈਣ ਲਈ ਪੂਰੇ ਸੂਬੇ ਦੇ ਕਾਲਜਾਂ ਲਈ ਇੱਕ ਸਾਝਾ ਸਟੇਟ ਐਡਮੀਸ਼ੀਨ ਦਾਖਲਾ ਪੋਰਟਲ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਕਿ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੱਖ ਵੱਖ ਕਾਲਜਾਂ ਵਿੱਚ ਜਾ ਕੇ ਪ੍ਰਾਸਪੈਕਟ ਨਹੀ ਖਰੀਦਣਾ ਪਵੇਗਾ। ਦਾਖਲੇ ਸਬੰਧੀ ਸਾਰੀ ਜਾਣਕਾਰੀ ਇਸ ਪੋਰਟਲ ਤੇ ਹੀ ਉਪਲੱਭਧ ਹੋਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਪੰਜਾਬ ਵੱਲੋਂ ਸਟੇਟ ਦਾਖਲਾ ਪੋਰਟਲ ਦੀ ਆਨ ਲਾਈਨ ਸੁਰੂਆਤ ਕਰਨ ਉਪਰੰਤ ਗੱਲਬਾਤ ਕਰਦਿਆਂ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੱਖ ਵੱਖ ਕਾਲਜਾਂ ਵਿੱਚ ਲੰਮੀਆ ਲੰਮੀਆਂ ਲਾਇਨਾਂ ਵਿੱਚ ਲੱਗ ਕੇ ਪ੍ਰਾਸਪੈਕਟਸ ਖਰੀਦਣੇ ਪੈਦੇ ਸਨ ਤੇ ਇਸਦੇ ਨਾਲ ਹੋਰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਵਧੇਰੇ ਖਰਚਾ ਵੀ ਚੁੱਕਣਾ ਪੈਂਦਾ ਸੀ। ਪ੍ਰੰਤੂ ਪੋਰਟਲ ਦੇ ਸ਼ੁਰੂ ਹੋਣ ਨਾਲ ਘਰ ਬੈਠਿਆਂ ਹੀ ਦਾਖਲੇ ਸਬੰਧੀ ਕਾਲਜਾਂ ਬਾਰੇ ਜਾਣਕਾਰੀ ਹਾਸਲ ਕਰਕੇ ਆਨਲਾਈਨ ਰਜਿਸ਼ਟਰੇਸ਼ਨ ਕਰਾਈ ਜਾ ਸਕਦੀ ਹੈ।
ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਯੂਨੀਫਾਈਡ ਸਟੇਟ ਹੈਲਪਲਾਈਨ ਨੰਬਰ 1100 ਸੁਰੂ ਕੀਤਾ ਗਿਆ ਹੈ ਜਿਸ ਤੇ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਭਾਗ ਨਾਲ ਸਬੰਧਤ ਕੋਈ ਸਮੱਸਿਆ ਜਾਂ ਸ਼ਿਕਾਇਤ ਕਰਨੀ ਹੋਵੇ ਤਾ ਉਹ 1100 ਨੰਬਰ ਤੇ ਕਰ ਸਕਦਾ ਹੈ। ਜਿਸਦਾ ਪੰਜਾਬ ਸਰਕਾਰ ਵੱਲੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਸਮੱਸਿਆ ਦਾ ਘਰ ਬੈਠੇ ਹੀ ਮਸਲਾ ਹੱਲ ਹੋ ਜਾਵੇਗਾ।
ਇਸ ਮੌਕੇ ਜੀ ਐਸ ਕਲਸੀ, ਪਿ੍ਰੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ, ਹਰਪਾਲ ਸਿੰਘ ਡੀਈਓ (ਸ), ਮਦਨ ਲਾਲ ਸ਼ਰਮਾ ਡੀ.ਈ.ਓ. (ਪ੍ਰਾਇਮਾਰੀ), ਬਲਬੀਰ ਸਿੰਘ ਡਿਪਟੀ ਡੀ.ਈ.ਓ (ਪ੍ਰਾਇਮਾਰੀ) , ਅਮਰਿੰਦਰ ਸਿੰਘ , ਡੀ.ਈ.ਜੀ.ਸੀ, ਰਾਹੁਲ ਡੋਗਰਾ , ਏ.ਡੀ.ਈ.ਜੀ.ਸੀ. ਤੇ ਹੋਰ ਅਧਿਕਾਰੀ ਹਾਜਰ ਸਨ।

 

Spread the love