ਨਵਾਂਸ਼ਹਿਰ, 30 ਜੂਨ 2021
ਜ਼ਿਲਾ ਅਟਾਰਨੀ (ਪ੍ਰੋਸੀਕਿਊਸ਼ਨ) ਸਤਨਾਮ ਸਿੰਘ ਨੇ ਅੱਜ ਜ਼ਿਲਾ ਕੋਰਟ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲ ਕੋੇ ਕੰਮਕਾਜ਼ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਤੌਰ ਡਿਪਟੀ ਡੀ. ਏ ਤਾਇਨਾਤ ਸਨ। ਉਨਾਂ ਦੇ ਅਹੁਦਾ ਸੰਭਾਲਣ ਮੌਕੇ ਡਿਪਟੀ ਡੀ. ਏ ਵਰਿੰਦਰ ਕੁਮਾਰ ਤੇ ਤਰਨਵੀਰ ਕੌਰ, ਏ. ਡੀ. ਏ ਭਾਰਤ ਭੂਸ਼ਨ, ਅਸ਼ੋਕ ਕੁਮਾਰ, ਬਲਵਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਗੁਲਦਸਤਾ ਦੇ ਕੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜ਼ਿਲਾ ਅਟਾਰਨੀ ਸਤਨਾਮ ਸਿੰਘ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਜ਼ਿਲੇ ਵਿਚ ਸੇਵਾ ਕਰਨ ਦਾ ਮੌਕਾ ਮਿਲਣਾ ਉਨਾਂ ਲਈ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ।
ਜ਼ਿਲਾ ਅਟਾਰਨੀ (ਪ੍ਰੋਸੀਕਿਊਸ਼ਨ) ਸਤਨਾਮ ਸਿੰਘ ਦਾ ਸਵਾਗਤ ਕਰਦੇ ਹੋਏ ਡਿਪਟੀ ਡੀ. ਏ ਵਰਿੰਦਰ ਕੁਮਾਰ, ਤਰਨਵੀਰ ਕੌਰ ਤੇ ਹੋਰ।