ਸਤਲੁਜ ਦਰਿਆ ਅਤੇ ਨਾਲ ਲੱਗਦੇ ਬੇਟ ਦੇ ਪਿੰਡਾਂ ਵਿਚ ਠੀਕਰੀ ਪਹਿਰਾ ਲਗਾਉਣ ਦੇ ਹੁਕਮ

SHENA AGARWAL
ਸੇਵਾਂ ਕੇਂਦਰਾਂ ਵਿਚ ਖਾਣ ਵਾਲੇ ਪਦਾਰਥਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਸਬੰਧੀ ਦੋ ਨਵੀਆਂ ਸੇਵਾਵਾਂ ਸ਼ੁਰੂ

ਨਵਾਂਸ਼ਹਿਰ, 6 ਜੁਲਾਈ 2021
ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਚਾਇਤਾਂ ਨੂੰ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਪੈਟਰੋਲ ਐਕਟ, 1918 ਦੀ ਧਾਰਾ 3 ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਸਤਲੁਜ ਦਰਿਆ ਨਾਲ ਲੱਗਦੇ ਬੇਟ ਦੇ ਪਿੰਡਾਂ ਵਿਚ ਝੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਬੇਟ ਦੇ ਪਿੰਡਾਂ ਦੀਆਂ ਸਬੰਧਤ ਪੰਚਾਇਤਾਂ ਰਾਹੀਂ ਇਹ ਹੁਕਮ ਲਾਗੂ ਕਰਵਾਉਣ ਦੇ ਜਿੰਮੇਵਾਰ ਹੋਣਗੇ। ਇਸੇ ਤਰਾਂ ਸਤਲੁਜ ਦਰਿਆ ਨਾਲ ਲੱਗਦੇ ਬੇਟ ਏਰੀਏ ਦੇ ਪਿੰਡਾਂ ਨਾਲ ਸਬੰਧਤ ਪਟਵਾਰੀ/ਕਾਨੂੰਗੋ ਸਤਲੁਜ ਦਰਿਆ ਦੀ ਸਥਿਤੀ ਬਾਰੇ ਰੋਜ਼ਾਨਾ ਇਕ ਰਿਪੋਰਟ ਸਬੰਧਤ ਤਹਿਸੀਲਦਾਰ ਨੂੰ ਭੇਜਣਗੇ ਅਤੇ ਤਹਿਸੀਲਦਾਰ ਆਪਣੀ ਰਿਪੋਰਟ ਡੀ. ਸੀ ਦਫ਼ਤਰ (ਡੀ. ਆਰ. ਏ ਸ਼ਾਖਾ) ਨੂੰ ਰੋਜ਼ਾਨਾ ਭੇਜਣ ਦੇ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਡਰੇਨੇਜ, ਰੇਂਜ ਜਲੰਧਰ ਅਤੇ ਹੁਸ਼ਿਆਰਪੁਰ ਆਪਣੇ ਅਧੀਨ ਲੱਗਦੇ ਸਤਲੁਜ ਦਰਿਆ ਦੇ ਪਾਣੀ ਦੀ ਸਥਿਤੀ/ਲੈਵਲ ਬਾਰੇ ਰੋਜ਼ਾਨਾ ਰਿਪੋਰਟ ਡੀ. ਸੀ ਦਫ਼ਤਰ ਨੂੰ ਭੇਜਣ ਦੇ ਜਿੰਮੇਵਾਰ ਹੋਣਗੇ। ਇਹ ਹੁਕਮ 16 ਅਗਸਤ 2021 ਤੱਕ ਲਾਗੁ ਰਹਿਣਗੇ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਿਵੇਂ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਮੌਸਮ ਵਿਚ ਸਤਲੁਜ ਵਿਚ ਅਤੇ ਨਹਿਰਾਂ/ਨਾਲਿਆਂ ਵਿਚ ਪਾਣੀ ਚੜ ਜਾਂਦਾ ਹੈ ਅਤੇ ਵਹਾਓ ਤੇਜ਼ ਹੋ ਜਾਂਦਾ ਹੈ। ਇਸ ਤਰਾਂ ਦਰਿਆ ਅਤੇ ਨਹਿਰਾਂ ਆਦਿ ਦੇ ਬੰਨ ਟੁੱਟਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਬੰਨ ਟੁੱਟਣ ਨਾਲ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਲੋਕਾਂ ਦੀਆਂ ਫ਼ਸਲਾਂ ਨਸ਼ਟ ਹੋ ਜਾਂਦੀ ਹਨ। ਕੁਝ ਸ਼ਰਾਰਤੀ ਲੋਕ ਵੀ ਬੰਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿੰਦੇ ਹਨ ਅਤੇ ਕੁਝ ਲੋਕ ਬਰਸਾਤ ਦੇ ਸੀਜ਼ਨ ਦੌਰਾਨ ਵੀ ਦਰਿਆ ਸਤਲੁਜ ਵਿਚੋਂ ਟਰਾਲੀਆਂ/ਟਰੱਕਾਂ ਰਾਹੀਂ ਰੇਤਾ ਕੱਢਣ ਤੋਂ ਨਹੀਂ ਹਟਦੇ। ਵਾਰ-ਵਾਰ ਟਰਾਲੀਆਂ/ਟਰੱਕਾਂ ਦੇ ਬੰਨ ਦੇ ਉੱਪਰੋਂ ਆਉਣ-ਜਾਣ ਨਾਲ ਬੰਨ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਟਰਾਲੀ/ਟਰੱਕ ਨਾਲ ਕੋਈ ਹਾਦਸਾ ਵੀ ਹੋ ਸਕਦਾ ਹੈ। ਕੋਈ ਘਟਨਾ ਨਾ ਵਾਪਰੇ, ਇਸ ਲਈ ਬਰਸਾਤ ਦੇ ਸੀਜ਼ਨ ਦੌਰਾਨ ਦਰਿਆ ਸਤਲੁਜ ਅਤੇ ਉਸ ਦੀ ਹਦੂਦ ਅੰਦਰ ਠੀਕਰੀ ਪਹਿਰਾ ਲਗਾਉਣਾ ਜ਼ਰੂਰੀ ਹੈ।
ਡਾ. ਸ਼ੇਨਾ ਅਗਰਵਾਲ, ਜ਼ਿਲਾ ਮੈਜਿਸਟ੍ਰੇਟ।

Spread the love