ਸਤੰਬਰ ਵਿਚ ਲਾਏ ਜਾਣਗੇ ਮੈਗਾ ਰੋਜ਼ਗਾਰ ਮੇਲੇ: ਡਿਪਟੀ ਕਮਿਸ਼ਨਰ

ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਹਾ ਲੈਣ ਦਾ ਸੱਦਾ
ਬਰਨਾਲਾ, 19 ਅਗਸਤ 2021
ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਸਤੰਬਰ 2021 ਵਿੱਚ ਮੈਗਾ ਰੋਜ਼ਗਾਰ ਮੇਲੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਾਏ ਜਾਣਗੇ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ ਸਤੰਬਰ 2021 ਵਿੱਚ ਤਿੰਨ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਹ ਰੋਜ਼ਗਾਰ ਮੇਲੇ ਮਿਤੀ 14.9.2021 ਅਤੇ 15.9.2021 ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਮਿਤੀ 17.9.2021 ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵੱਲੋਂ ਮੌਕੇ ’ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਰੋਜ਼ਗਾਰ ਮੇਲਿਆਂ ਵਿਚ ਟ੍ਰਾਈਡੈਂਟ, ਆਈ.ਓ.ਐਲ, ਪੁਖਰਾਜ ਹੈਲਥ ਕੇਅਰ, ਐਲ.ਆਈ.ਸੀ ਆਫ ਇੰਡੀਆ ਅਤੇ ਵਰਧਮਾਨ ਆਦਿ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਦਸਵੀਂ ਪਾਸ ਜਾਂ ਵੱਧ ਪੜੇ ਲਿਖੇ, ਆਈ.ਟੀ.ਆਈ, ਵੈਲਡਰ, ਮਸ਼ੀਨਿਸ਼ਟ, ਡੀਜ਼ਲ ਮਕੈਨਿਕ ਆਦਿ ਟਰੇਡ ਦੇ ਉਮੀਦਵਾਰ ਇਨਾਂ ਰੋਜ਼ਗਾਰ ਮੇਲਿਆਂ ਵਿਚ ਭਾਗ ਲੈ ਸਕਦੇ ਹਨ।