ਸਤੰਬਰ-2020 ਦੌਰਾਨ ਲਗਾਏ ਜਾਣ ਵਾਲੇ ਰੋਜਗਾਰ ਮੇਲਿਆਂ ਵਿੱਚ ਦਿਵਿਆਂਗ ਪ੍ਰਾਰਥੀਆਂ ਲਈ ਵਿਸ਼ੇਸ਼ ਸਹੂਲਤ ਦਾ ਪ੍ਰਬੰਧ

punjab govt logo

ਬਰਨਾਲਾ, ਸਤੰਬਰ 2
ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਪੰਜਾਬ ਸਰਕਾਰ ਵੱਲੋਂ 24 ਸਤੰਬਰ 2020 ਤੋਂ 30 ਸਤੰਬਰ 2020 ਤੱਕ ਪੰਜਾਬ ਦੇ ਸਾਰੇ ਜਿਲ•ਿਆਂ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਆਦਿੱਤਿਆ ਡੇਚਲਵਾਲ, ਵਧੀਕ ਡਿਪਟੀ ਕਮਿਸ਼ਨਰ -ਕਮ- ਮੁੱਖ ਕਾਰਜਕਾਰੀ ਅਫਸਰ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਦੱਸਿਆ ਕਿ ਇਨ•ਾਂ ਮੇਲਿਆਂ ਵਿੱਚ ਦਿਵੀਆਂਗ ਪ੍ਰਾਰਥੀਆਂ ਲਈ ਵੀ ਨੌਕਰੀ ਲੈਣ ਦਾ ਵਧੀਆ ਮੌਕਾ ਹੈ। ਕਿਉਂਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਬੇਰੋਜਗਾਰ ਪ੍ਰਾਰਥੀਆਂ ਲਈ ਸਪੈਸ਼ਲ ਕਾਊਂਟਰ ਤਿਆਰ ਕੀਤੇ ਜਾਣਗੇ। ਉਨ•ਾਂ ਕਿਹਾ ਦਿਵਿਆਂਗ ਪ੍ਰਾਰਥੀਆਂ ਨੂੰ ਮੇਲਿਆਂ ਦੌਰਾਨ ਕਿਸੇ ਵੀ ਤਰ•ਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਲ•ੇ ਦੇ ਸਾਰੇ ਬੇਰੋਜਗਾਰ ਦਿਵਿਆਂਗ ਪ੍ਰਾਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਪੋਰਟਲ www.pgrkam.com ਤੇ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਸਤੰਬਰ 2020 ਵਿੱਚ ਲੱਗਣ ਵਾਲੇ ਰੋਜਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Spread the love