ਨੰਗਲ 21 ਮਈ,2021
ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ 1989 ਵਿੱਚ ਪਿੰਡਾਂ ਦੇ ਸਾਡੇ ਲੱਖਾਂ ਲੋਕਾਂ ਨੂੰ ਸਮਰੱਥ ਬਣਾਉਂਦਿਆਂ ਦੇਸ਼ ਵਿੱਚ ਪੰਚਾਇਤੀ ਰਾਜ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ। ਅੱਜ ਸ੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਯਾਦ ਕਰਦਿਆਂ ਅਸੀਂ ਇਕ ਪ੍ਰਬਲ ਇਨਕਲਾਬ ਦੀ ਦਹਿਲੀਜ਼ ਤੇ ਹਾਂ ਇਹ ਉਹ ਇਨਕਲਾਬ ਹੈ, ਜੋ ਜਮਹੂਰੀਅਤ ਨੂੰ ਕਰੋੜਾਂ ਭਾਰਤੀਆਂ ਦੀਆਂ ਬਰੂਹਾਂ ਤੇ ਲਿਆ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤਾ। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਪੰਚਾਇਤਾਂ ਦੀ ਸਮਰੱਥਾ ਦੀ ਵਰਤੋਂ ਕਰਕੇ ਸਾਡੇ ਪਿੰਡਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਦਾ ਪ੍ਰਣ ਲਿਆ ਹੈ।ਉਹਨਾਂ ਕਿਹਾ ਕਿ ਇਹ ਮਹਾਨ ਆਗੂ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੈ, ਉਹਨਾਂ ਦੀ ਭਾਰਤ ਪ੍ਰਤੀ ਦੂਰ-ਅੰਦੇਸ਼ੀ ਸਾਡੀਆਂ ਕਦਰਾਂ-ਕੀਮਤਾਂ ਅਤੇ ਟੀਚਿਆਂ ਦੀ ਨਿਰੰਤਰ ਅਗਵਾਈ ਕਰ ਰਹੀ ਹੈ। ਰਾਣਾ ਕੇ ਪੀ ਸਿੰਘ ਨੇ ਹੋਰ ਕਿਹਾ ਕਿ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਦੀ ਦੂਰ ਅੰਦੇਸ਼ੀ ਸੋਚ ਨਾਲ ਰਾਸ਼ਟਰ ਨੇ ਤਰੱਕੀ ਦੀਆ ਨਵੀਆਂ ਪੁਲਾਘਾ ਪੁੱਟੀਆਂ ਹਨ। ਭਾਰਤ ਮਾਤਾ ਦੇ ਇਸ ਸਪੁੱਤਰ ਨੂੰ ਅੱਜ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਜਿਹਨਾਂ ਨੇ ਸੋਹਣੇ ਅਤੇ ਵਿਕਸਿਤ ਦੇਸ਼ ਦਾ ਸੁਪਨਾ ਸਾਕਾਰ ਕੀਤਾ।
ਇਸ ਮੋਕੇ ਲਖਵਿੰਦਰ ਰਾਣਾ ਵਿਧਾਇਕ ਨਾਲਗੜ੍ਹ, ਡਾ ਗੁਰਿੰਦਰਪਾਲ ਸਿੰਘ ਬਿੱਲਾ ਵਾਇਸ ਚੇਅਰਮੈਨ ਵੀ ਸੀ ਕਮਿਸ਼ਨ ਪੰਜਾਬ, ਕਾਂਗਰਸੀ ਆਗੂ ਗੁਰਚਰਨ ਸਿੰਘ ਡੋਣਾ, ਅਮਰਿੰਦਰ ਸਿੰਘ ਅਤੇ ਯੂਥ ਆਗੂ ਰਾਣਾ ਵਿਸ਼ਵਪਾਲ ਸਿੰਘ ਹਾਜ਼ਰ ਸਨ।