ਗੁਰਦਾਸਪੁਰ, 27 ਮਈ 2021 ਐਸ.ਐਸ.ਪੀ ਗੁਰਦਾਸਪੁਰ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਗੁਰਦਾਸਪੁਰ ਅਤੇ ਇੰਚਰਾਜ ਜ਼ਿਲ੍ਹਾ ਸਾਂਝ ਕੇਂਦਰ ਗੁਰਦਾਸਪੁਰ ਵਲੋਂ ਕੋਵਿਡ=19 ਮਹਾਂਮਾਰੀ ਦੌਰਾਨ ਪੁਲਿਸ ਕਰਮਚਾਰੀ ਜੋ ਫਰੰਟ ਲਾਈਨ ’ਤੇ ਸੇਵਾਵਾਂ ਨਿਭਾ ਰਹੇ ਹਨ, ਉਨਾਂ ਦੀ ਸਿਹਸ ਸੰਭਾਲ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਝ ਕਮੇਟੀ ਮੈਂਬਰਾਂ ਦੱਸਿਆ ਕਿ ਸਮੂਹ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਅਤੇ ਸਮੂਹ ਇਚਾਰਜ ਥਾਣਾ ਸਾਂਝ ਕੇਂਦਰਾਂ ਨੂੰ 3100 ਮਾਸਕ, 500 ਵਿਟਾਮਿਨ-ਸੀ, 500 ਜਿੰਕ, 350 ਜੈਕਸੀ ਅਤੇ 200 ਹੈਂਡ ਸੈਨੇਟਾਇਜ਼ਰ ਦਫਤਰ ਜ਼ਿਲਾ ਪੁਲਿਸ ਗੁਰਦਾਸਪੁਰ ਵਿਖੇ ਵੰਡੇ ਗਏ ਹਨ।
ਉਨਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਦੋਰਾਨ ਪੁਲਿਸ ਵਿਭਾਗ ਦੇ ਕਰਮਚਾਰੀਆਂ ਵਲੋਂ ਜਿਥੇ ਲੋੜਵੰਦ ਲੋਕ ਾਂਦੀ ਅੱਗੇ ਹੋ ਕੇ ਮਦਦ ਕੀਤੀ ਜਾ ਰਹੀ ਹੈ, ਉਸਦੇ ਨਾਲ ਲੋਕਾਂ ਨੂੰ ਕੋਵਿਡ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਮਾਸਕ ਪਾ ਕੇ ਰੱਖੋ, ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ।