ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 27 ਨੂੰ

NEWS MAKHANI

ਲੁਧਿਆਣਾ, 23 ਅਗਸਤ 2021 ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਸ੍ਰੀ ਜਗਦੀਪ ਸਹਿਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਖੁੱਲੀ ਬੋਲੀ ਮਿਤੀ 27 ਅਗਸਤ, 2021 ਨੂੰ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਬੋਲੀ ਤਹਿਸੀਲਦਾਰ ਲੁਧਿਆਣਾ (ਪੱਛਮੀ) ਅਤੇ (ਕੇਂਦਰੀ) ਦੀ ਹਾਜ਼ਰੀ ਵਿੱਚ 27 ਅਗਸਤ ਨੂੰ ਸਵੇਰੇ 11 ਵਜੇ ਮਿੰਨੀ ਸਕੱਤਰੇਤ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਵਿਖੇ ਹੋਵੇਗੀ।
ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਊਰਟੀ ਰਕਮ ਮੁਬਲਿਗ 50 ਹਜ਼ਾਰ ਰੁਪਏ ਬੈਂਕ ਡਰਾਫ਼ਟ ਵਜੋਂ ਮਿਤੀ 27 ਅਗਸਤ, 2021 ਨੂੰ ਸਵੇਰੇ 10:30 ਵਜੇ ਤੱਕ ਹਰ ਹਾਲਤ ਵਿੱਚ ਉਨ੍ਹਾਂ ਦੇ ਦਫ਼ਤਰ ਨਾਜ਼ਰ ਸ੍ਰੀ ਕੀਮਤੀ ਲਾਲ ਪਾਸ ਜਮ੍ਹਾਂ ਕਰਵਾ ਸਕਦੇ ਹਨ। ਹੋਰ ਸ਼ਰਤਾਂ ਅਤੇ ਜਾਣਕਾਰੀ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਨਾਲ ਸੰਪਰਕ ਕਰਕੇ ਕੰਮ ਵਾਲੇ ਦਿਨਾਂ ਦੌਰਾਨ ਦੇਖੀਆਂ ਜਾ ਸਕਦੀਆਂ ਹਨ।

 

Spread the love