ਸਮਾਰਟ ਵਿਲੇਜ਼ ਅਧੀਨ ਕਰਵਾਏ ਗਏ ਕੰਮਾਂ ਲਈ ਭਕਨਾ ਕਲਾਂ ਦੀ ਪੰਚਾਇਤ ਰਹੀ ਅਵੱਲ

Ghansham Thori (1)
Mr. Ghansham Thori
ਸਰਕਾਰ ਵਲੋਂ ਜਿਲ੍ਹੇ ਦੀਆਂ ਚਾਰ ਪੰਚਾਇਤਾਂ ਨੂੰ ਕੀਤਾ ਜਾਵੇਗਾ ਸਨਮਾਨਤ

ਅੰਮ੍ਰਿਤਸਰ 4 ਜਨਵਰੀ 2024 

ਪਿੰਡਾਂ ਵਿੱਚ ਪੰਚਾਇਤਾਂ ਵਲੋਂ ਕਰਵਾਏ ਜਾਂਦੇ ਕੰਮਾਂ ਨੂੰ ਹੋਰ ਵਧੀਆ ਕਰਨ ਲਈ ਸਰਕਾਰ ਵਲੋਂ ਇਨਾਂ ਪਿੰਡਾਂ ਦੀ ਪੰਚਾਇਤਾਂ ਨੂੰ ਸਨਮਾਨਤ ਕਰਨ ਦਾ ਜੋ ਉੱਦਮ ਕੀਤਾ ਗਿਆ ਹੈ ਉਸ ਅਨੁਸਾਰ ਜਿਲ੍ਹੇ ਦੀ ਭਕਨਾ ਕਲਾਂ ਪੰਚਾਇਤ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਜਿਸ ਨੂੰ ਛੇਤੀ ਹੀ ਸਰਕਾਰ ਵਲੋਂ ਸਨਮਾਨਤ ਕੀਤਾ ਜਾਵੇਗਾ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸਮਾਰਟ ਵਿਲੇਜ਼ ਮੁਹਿੰਮ ਪੜਾਅ ਪਹਿਲਾ ਅਤੇ ਦੂਸਰਾ ਅਧੀਨ ਸਾਲ 2023-24 ਦੌਰਾਨ ਜਿਨਾਂ ਪੰਚਾਇਤਾਂ ਵਲੋਂ ਵਧੀਆ ਕੰਮ ਕੀਤਾ ਗਿਆ ਸੀ ਉਨਾਂ ਦੀ ਚੋਣ ਲਈ ਗਠਿਤ ਕੀਤੀ ਗਈ ਕਮੇਟੀ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਕਾਰਜ਼ਕਾਰੀ ਇੰਜੀਨੀਅਰ ਪੰਚਾਇਤਾਂ ਨੇ ਸਾਰੇ ਪਿੰਡਾਂ ਦੇ ਕੰਮ ਵੇਖ ਕੇ ਭਕਨਾਂ ਕਲਾਂ ਦੀ ਪੰਚਾਇਤ ਨੂੰ ਪਹਿਲਾ ਸਥਾਨ ਦਿੱਤਾ ਹੈ।

ਉਨਾਂ ਦੱਸਿਆ ਕਿ ਇਸੇ ਤਰ੍ਹਾਂ ਤਰਸਿੱਕਾ ਬਲਾਕ ਦੇ ਪਿੰਡ ਸਰਜਾ ਦੀ ਪੰਚਾਇਤ ਨੂੰ ਦੂਸਰਾਬਲਾਕ ਚੋਗਾਵਾਂ ਦੇ ਪਿੰਡ ਲੋਪੋਕੇ ਨੂੰ ਤੀਸਰਾ ਅਤੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਖਲੈਹਿਰਾ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਉਕਤ ਨਾਮ ਰਾਜ ਸਰਕਾਰ ਨੂੰ ਸਨਮਾਨ ਸੂਚੀ ਵਿੱਚ ਸ਼ਾਮਿਲ ਕਰਨ ਲਈ ਭੇਜ ਦਿੱਤੇ ਹਨਇਨਾਂ ਨੂੰ ਛੇਤੀ ਹੀ ਰਾਜ ਪੱਧਰ ਤੇ ਸਨਮਾਨਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਕਤ ਚੋਣ ਵੇਲੇ ਪਿੰਡਾਂ ਵਿੱਚ ਪੰਚਾਇਤਾਂ ਵਲੋਂ ਕਰਵਾਏ ਗਏ ਕੰਮ ਜਿਨਾਂ ਵਿੱਚ ਪਾਣੀ ਦੇ ਨਿਕਾਸ ਲਈ ਥਾਪਰ ਮਾਡਲ ਛੱਪੜਪਾਰਕਾਂ ਦੀ ਸਾਂਭ ਸੰਭਾਲਪੀਣ ਵਾਲੇ ਪਾਣੀ ਦੀ ਸਪਲਾਈਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਅਤੇ ਹੋਰ ਜਨਤੱਕ ਸਥਾਨਾਂ ਤੇ ਕਰਵਾਏ ਵਿਕਾਸ ਕਾਰਜਾਂ ਨੂੰ ਗੌਰ ਨਾਲ ਵੇਖਿਆ ਗਿਆ।

Spread the love