ਸਰਕਾਰੀ ਆਈ. ਟੀ.ਆਈ ਵਿਖੇ ਆਨਲਾਈਨ ਦਾਖ਼ਲਾ ਸ਼ੁਰੂ

ਨਵਾਂਸ਼ਹਿਰ, 25 ਜੂਨ 2021
ਸਰਕਾਰੀ ਆਈ. ਟੀ. ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਸੈਸ਼ਨ 2021-22 ਲਈ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿਖ ਰੱਖਦਿਆਂ ਆਨਲਾਈਨ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਰਸ਼ਪਾਲ ਚੰਦੜ ਨੇ ਦੱਸਿਆ ਕਿ ਸੰਸਥਾ ਵਿਚ ਕਰਾਫਟਮੈਨ ਸਕੀਮ ਅਧੀਨ ਸੋਇੰਗ ਟੈਕਨਾਲੋਜੀ (ਕਟਾਈ-ਸਿਲਾਈ), ਸਰਫੇਸ ਓਰਨਾਮੈਂਟ ਟੈਕਨੀਕ (ਕਢਾਈ), ਬੇਸਿਕ ਕਾਸਮੈਟੋਲੋਜੀ (ਬਿਊਟੀ ਪਾਰਲਰ) ਅਤੇ ਕੋਪਾ ਟਰੇਡਾਂ ਵਿਚ ਦਾਖ਼ਲਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਦੁਆਰਾ ਚਲਾਈ ਗਈ ਨਵੀਂ ਸਕੀਮ ਡੀ. ਐਸ. ਟੀ (ਡੁਅਲ ਸਿਸਟਮ ਟ੍ਰੇਨਿੰਗ) ਅਧੀਨ ਵੀ ਉਪਰੋਕਤ ਟਰੇਡਾਂ ਦਾ ਦਾਖ਼ਲਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਘੱਟ ਆਮਦਨ ਵਾਲੇ ਐਸ. ਸੀ ਸਿਖਿਆਰਥੀਆਂ ਦੀ ਟਿਊਸ਼ਨ ਫੀਸ ਮੁਆਫ਼ ਹੋਵੇਗੀ। ਇਸ ਤੋਂ ਇਲਾਵਾ ਸਿਖਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪਾਸ ਆਊਟ ਹੋ ਚੁੱਕੇ ਸਿਖਿਆਰਥੀਆਂ ਦੀ ਪਲੇਸਮੈਂਟ ਸੌ ਫੀਸਦੀ ਯਕੀਨੀ ਬਣਾਈ ਜਾਵੇਗੀ। ਉਨਾਂ ਦੱਸਿਆ ਕਿ ਇਹ ਸਾਰੇ ਕੋਰਸ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਐਨ. ਸੀ. ਵੀ. ਟੀ ਹਨ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਫੋਨ ਨੰਬਰ 94177-46509 ਅਤੇ 94636-34355 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love