ਸਰਕਾਰੀ ਆਈ.ਟੀ.ਆਈ. ਵਿਖੇ ਪਲੇਸਮੈਂਟ ਕੈਂਪ 2 ਨਵੰਬਰ ਨੂੰ

ਪਟਿਆਲਾ, 1 ਨਵੰਬਰ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 2 ਨਵੰਬਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਜਿੰਦਲ ਸਟੀਲ ਵੱਲੋਂ ਆਈ.ਟੀ.ਆਈ. ਟਰੇਡ ਜਿਸ ‘ਚ ਫਿਟਰ ਤੇ ਇਲੈਕਟ੍ਰੀਸ਼ੀਅਨ ਕੀਤੇ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।
ਪਲੇਸਮੈਂਟ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਆਈ.ਟੀ.ਆਈ ਵਿਖੇ ਲੱਗਣ ਵਾਲੇ ਪਲੇਸਮੈਂਟ ਕੈਂਪ ‘ਚ ਜਿੰਦਲ ਕੰਪਨੀ ਵੱਲੋਂ ਆਈ.ਟੀ.ਆਈ 2017 ਤੋਂ ਬਾਅਦ ਪਾਸ ਕੀਤੇ ਉਮੀਦਵਾਰ ਦੀ ਚੋਣ ਕੀਤੀ ਜਾਣੀ ਹੈ। ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਮੀਦਵਾਰ ਦੇ ਦਸਵੀ, ਬਾਰਵੀ ਅਤੇ ਆਈ.ਟੀ.ਆਈ ਵਿੱਚ ਘੱਟੋ ਘੱਟ 60 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿਨੌਜਵਾਨ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਰਿਜ਼ਿਊਮ, ਆਧਾਰ ਕਾਰਡ, ਵਿਦਿਅਕ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਨਾਲ ਲੈ ਕੇ ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਰੋਡ ਪਟਿਆਲਾ ਵਿਖੇ ਟੈਸਟ/ਇੰਟਰਵਿਊ ਲਈ 2 ਨਵੰਬਰ ਨੂੰ ਸਵੇਰੇ 9.15 ਵਜੇ ਪਹੁੰਚਣ।

Spread the love