ਸਰਕਾਰੀ ਕਾਲਜ ਡੇਰਾ ਬੱਸੀ ਵੱਲੋਂ ਕਰਵਾਇਆ ਗਿਆ ਸਾਇੰਸ ਵਿਸ਼ੇ ਸਬੰਧੀ ਕੁਇਜ਼ ਮੁਕਾਬਲਾ

ਸਰਕਾਰੀ ਕਾਲਜ ਡੇਰਾ ਬੱਸੀ ਵੱਲੋਂ ਕਰਵਾਇਆ ਗਿਆ ਸਾਇੰਸ ਵਿਸ਼ੇ ਸਬੰਧੀ ਕੁਇਜ਼ ਮੁਕਾਬਲਾ

ਐਸ.ਏ.ਐਸ ਨਗਰ 29 ਸਤੰਬਰ:

ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅੱਜ ਮਿਤੀ 29 ਸਤੰਬਰ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਸਾਇੰਸ ਵਿਸ਼ੇ ਸਬੰਧੀ  ਇਕ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਵਿਭਾਗੀ ਗਤੀਵਿਧੀ ਵਜੋਂ ਕਰਵਾਏ ਗਏ ਇਸ ਕੁਇਜ਼ ਮੁਕਾਬਲੇ ਵਿਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿਸ਼ਿਆਂ ਸਬੰਧੀ ਸਵਾਲ ਵਿਦਿਆਰਥੀਆਂ ਨੂੰ ਪੁੱਛੇ ਗਏ। ਕੁਝ ਦਿਨ ਪਹਿਲਾਂ ਇਹਨਾਂ ਵਿਸ਼ਿਆਂ ਨਾਲ ਸਬੰਧਿਤ ਲਏ ਗਏ ਇਕ ਲਿਖਤੀ ਪੇਪਰ ਦੇ ਅਧਾਰ ਉੱਪਰ ਕੁੱਲ 16 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਜਿਹਨਾਂ ਨੂੰ ਟੀਮ ਏ, ਟੀਮ ਬੀ, ਟੀਮ ਸੀ, ਟੀਮ ਡੀ 4 ਟੀਮਾਂ ਵਿਚ ਵੰਡਿਆ ਗਿਆ।
ਸਵੇਰੇ 10 ਵਜੇ ਕਾਲਜ ਦੇ ਵਿਦਿਆਰਥੀ ਭਵਨ ਵਿਚ ਸ਼ੁਰੂ ਹੋਏ ਇਸ ਕੁਇਜ਼ ਮੁਕਾਬਲੇ ਦੇ ਕੁੱਲ ਤਿੰਨ ਰਾਊਂਡ ਸਨ। ਇਸ ਮੁਕਾਬਲੇ ਵਿਚ ਪ੍ਰਿਅੰਸ਼ੂ, ਸਿਮਰਨਜੀਤ, ਜਸਦੀਪ ਅਤੇ ਸਾਹਿਲ ਦੀ ਟੀਮ ਡੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸਦੇ ਨਾਲ ਹੀ ਟੀਮ ਏ ਨੇ ਦੂਜਾ ਅਤੇ ਟੀਮ ਬੀ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਹਾਲ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਵੀ ਸਵਾਲ ਪੁੱਛੇ ਗਏ। ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਵੱਲੋਂ ਪ੍ਰਮਾਣ-ਪੱਤਰ ਵੰਡੇ ਗਏ। ਇਹ ਮੁਕਾਬਲਾ ਸਾਇੰਸ ਵਿਭਾਗ ਦੇ ਡਾ. ਅਮਰਜੀਤ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਸੁਸ਼ਮਾ ਅਤੇ ਪ੍ਰੋ. ਸ਼ਵੇਤਾ ਖਰਬੰਦਾ ਦੀ ਦੇ ਯਤਨਾਂ ਨਾਲ ਕਰਵਾਇਆ ਗਿਆ।
ਇਸ ਦੌਰਾਨ ਪ੍ਰੋ. ਰਵਿੰਦਰ ਜੀਤ, ਪ੍ਰੋ. ਅਮਰਿੰਦਰ ਕੌਰ, ਪ੍ਰੋ. ਅਵਤਾਰ ਸਿੰਘ ਸ੍ਰੀ ਜਗਮੋਹਨ, ਸ੍ਰੀ ਪ੍ਰਵੀਨ ਅਤੇ ਵਿਦਿਆਰਥੀ ਹਾਜ਼ਰ ਸਨ।