ਅੰਮ੍ਰਿਤਸਰ 28 ਅਗਸਤ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਹਿਤ ਬੇਰੋਜ਼ਗਾਰ ਨੋਜਵਾਨਾ ਨੂੰ ਸਰਕਾਰੀਨੋਕਰੀਆਂ ਦੇ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਮੁਫਤ ਆਨ-ਲਾਈਨ ਕੋਚਿੰਗ ਮੁਹਇਆ ਕਰਵਾਉਣ ਲਈ ਸ਼ੁਰੂਆਤ ਹੋ ਚੁੱਕੀ ਹੈਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਖਹਿਰਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋ UPSC,PPSC,RRB,PSSSB,PO CLERICAL,BANKING,SSC ਅਤੇ ਹੋਰਨਂਾ ਵਿਭਾਗੀ ਪ੍ਰੀਖਿਆਵਾਂ ਲਈ ਮੁਫਤ ਆਨ-ਲਾਈਨ ਕੋੋਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ ਉਨਾਂ ਵੱਲੋ ਕਿਹਾ ਗਿਆ ਕਿ ਪੁਲਿਸ ਕਾਸਟੇਬਲ ਅਤੇ ਕਲਰਕ ਅਸਾਮੀਆਂ ਲਈ ਮੁਫਤ ਆਨ-ਲਾਈਨ ਕੋੋਚਿੰਗ ਦਾ ਪਹਿਲਾ ਬੈਚ ਸਤਬੰਰ 2021 ਦੇ ਪਹਿਲੇ ਹਫਤੇ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ।ਕਲਰਕਾਂ ਦੇ ਬੈਚ ਲਈ ਰਜਿਸਟਰ ਕਰਨ ਲਈ ਉਮੀਦਵਾਰਾਂ ਦੀ ਯੋਗਤਾ ਘੱਟੋ ਘੱਟ ਗ੍ਰੇਜੁਏਸ਼ਨ ਅਤੇ ਜੱਦ ਕਿ ਬਾਂਰਵੀ ਪਾਸ ਉਮੀਦਵਾਰ ਪੁਲਿਸ ਕਾਸਟੇਬਲ ਲਈ ਅਪਲਾਈ ਕਰ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਹੇਠ ਲਿਖੇ https:www.eduzphere.com/freegovtexams ਲਿੰਕ ਤੇ ਅਪਲਾਈ ਕਰ ਸਕਦੇ ਹਨ।ਕਿਸੇ ਵੀ ਤਰਾਂ ਦੇ ਗ੍ਰੇਜੁਏਸ਼ਨ ਪ੍ਰਾਰਥੀ ਜੇਕਰ ਕਿਸੇ ਹੋਰ ਸਰਕਾਰੀ ਨੋਕਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਓੁਹ ਵੀ ਇਸ https:www.eduzphere.com/freegovtexams ਲਿੰਕ ਤੇ ਆਪਣੇ ਆਪ ਨੂੰ ਅਪਲਾਈ ਕਰ ਸਕਦੇ ਹੋ, ਤਾਂ ਜੋ ਆਓੁਣ ਵਾਲੇ ਬੈਚਂਾ ਵਿੱਚ ਸ਼ਾਮਿਲ ਕੀਤਾ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਣਬੀਰ ਸਿੰਘ ਮੁੱਧਲ ਵੱਲੋ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਮੁਫਤ ਆਨ-ਲਾਈਨ ਕੋਚਿੰਗ ਦਾ ਵੱਧ ਤੋ ਵੱਧ ਲਾਭ ਓੁਠਾਈਆ ਜਾਵੇ, ਤਾਂ ਜੋ ਪੰਜਾਬ ਸਰਕਾਰ ਦੇਘਰ ਘਰ ਰੋਜ਼ਗਾਰ ਮਿਸ਼ਨ ਦਾ ਸੁਪਣਾ ਸਾਕਾਰ ਹੋ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋਅੰਮ੍ਰਿਤਸਰ ਦੇ ਕੈਰੀਅਰ ਕੌਂਸਲਰ ਸ਼੍ਰੀ ਗੋਰਵ ਕੁਮਾਰ ਨਾਲ ਮੋਬਾਇਲ ਨੰਬਰ-99157-89068 ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।