ਸਾਰੇ ਵਿਦਿਆਰਥੀ ਚੰਗੇ ਅੰਕਾ ਨਾਲ ਹੋਏ ਪਾਸ – ਮਨੋਜ ਧੂੜੀਆ
ਫਾਜ਼ਿਲਕਾ 30 ਮਈ 2021
ਮਾਰਚ 2021 ਵਿੱਚ ਹੋਈ ਪੰਜਵੀ ਕਲਾਸ ਦੀ ਬੋਰਡ ਦੀ ਪ੍ਰੀਖਿਆ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ (ਪੱਕਾ ਚਿਸ਼ਤੀ) ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੇ ਬੱਚਿਆਂ ਦੇ ਚੰਗੇ ਅੰਕ ਨਾਲ ਪਾਸ ਹੋਣ ਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸੇਜਾ ਰਣੀ ਨੇ 492/500 ਅੰਕ ਪ੍ਰਾਪਤ ਕਰਕੇ ਪਹਿਲਾ, ਆਰਿਯਨ ਕੁਮਾਰ ਨੇ 491/500 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰਾਧਾ ਰਾਣੀ 486/500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਸਕੂਲ ਮੁੱਖੀ ਮਨੋਜ ਧੂੜੀਆ ਨੇ ਦੱਸਿਆ ਕਿ ਸਕੂਲ ਸਟਾਫ ਦੀ ਮਿਹਨਤ ਸਦਕਾ ਹਮੇਸ਼ਾ ਸਕੂਲ ਦੇ ਨਤੀਜੇ ਸੰਤੁਸ਼ਟੀ ਜਨਕ ਰਹੇ ਹਨ। ਕਲਾਸ ਇੰਚਾਰਜ ਰਮਨ ਗਰੋਵਰ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਅਨੇਕਾ ਮੁਸ਼ਕਿਲਾਂ ਦੇ ਬਾਵਜੂਦ ਸਕੂਲ ਮੁੱਖੀ ਦੀ ਅਗਵਾਈ, ਮਾਪਿਆਂ ਦੇ ਸਹਿਯੋਗ ਨਾਲ ਉਹਨਾਂ ਲਗਾਤਾਰ ਆਨਲਾਈਨ ਕਲਾਸਾ ਲਗਾਈਆਂ ।ਸਕੂਲ ਖੁੱਲਣ ਤੋਂ ਬਾਅਦ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਕੂਲਾਂ ਨੂੰ ਉਪਲਬਧ ਕਰਵਾਈਆਂ ਸਹੂਲਤਾਂ ਅਤੇ ਮਿਹਨਤੀ ਸਟਾਫ ਦੀ ਮੇਹਨਤ ਸਦਕਾ ਸੰਤੁਸ਼ਟੀ ਜਨਕ ਨਤੀਜੇ ਪ੍ਰਾਪਤ ਹੋਏ ਹਨ।
ਇਸ ਮੌਕੇ `ਤੇ ਸਕੂਲ ਸਟਾਫ ਮੈਡਮ ਸ਼ਵੇਤਾ ਧੂੜੀਆ, ਮੈਡਮ ਸ਼ਵੇਤਾ ਮੋਂਗਾ, ਮੈਡਮ ਵੀਰਪਾਲ ਗਿੱਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਸਰਪੰਚ ਸਰਬਜੀਤ ਕੌਰ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ