ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ ਅਤੇ ਦੋਨਾ ਨਾਨਕਾ ਦੇ ਵਿਦਿਆਰਥੀਆਂ ਨੇ ਉਤਸਾਹ ਨਾਲ ਲਿਆ ਆਨਲਾਈਨ ਸਮਰ ਕੈਂਪ ਵਿੱਚ ਹਿੱਸਾ

ਫਾਜ਼ਿਲਕਾ, 4 ਜੂਨ 2021
ਵਿਦਿਆਰਥੀਆਂ ਵਿਚ ਰਚਨਾਤਮਕ ਰੁਚੀਆਂ ਪੈਦਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਵਿੱਚ ਅਧਿਆਪਕਾਂ ਵੱਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਪ੍ਰੋਗਰਾਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਯੋਗ ਅਗਵਾਈ ਅਤੇ ਬੀਪੀਈਓ ਫਾਜਿਲਕਾ 2 ਮੈਡਮ ਸੁਖਵਿੰਦਰ ਕੌਰ ਦੀ ਪ੍ਰੇਰਨਾ ਨਾਲ ਬਲਾਕ ਫਾਜਿਲਕਾ 2 ਦੇ ਵੱਖ ਵੱਖ ਸਕੂਲਾਂ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ ਅਤੇ ਦੋਨਾ ਨਾਨਕਾ ਦੇ ਅਧਿਆਪਕਾਂ ਵੱਲੋ ਸਵੈ ਇੱਛਾ ਨਾਲ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀਆਂ ਵੱਲੋ ਕਲੇ ਮਾਡਲਿੰਗ, ਗਿੱਧਾ, ਭੰਗੜਾ, ਸੁੰਦਰ ਲਿਖਾਈ, ਖੇਡਾ, ਗਾਰਡਨਿੰਗ ,ਪੇਟਿੰਗ ਸਮੇਤ ਵੱਖ ਵੱਖ ਗਤੀਵਿਧੀਆਂ ਵਿੱਚ ਆਪਣੇ ਘਰਾਂ ਤੋਂ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਬੀਐਮਟੀ ਵਰਿੰਦਰ ਕੁੱਕੜ ਅਤੇ ਸੰਜੀਵ ਯਾਦਵ ਨੇ ਕਿਹਾ ਕਿ ਇਹਨਾਂ ਸਮਰ ਕੈਂਪਾਂ ਰਾਹੀ ਅਧਿਆਪਕਾਂ ਦਾ ਆਪਣੇ ਵਿਦਿਆਰਥੀਆਂ ਨਾਲ ਮੋਹ ਹੋਰ ਪੱਕਾ ਹੋਵੇਗਾ। ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਕਿਹਾ ਕਿ ਸਵੈ ਇੱਛਾ ਨਾਲ ਸਮਰ ਕੈਂਪ ਲਗਾਉਣਾ ਇੱਕ ਸਲਾਘਾਯੋਗ ਉਪਰਾਲਾ ਹੈ।ਮਾਪਿਆਂ ਵੱਲੋਂ ਵੀ ਅਧਿਆਪਕਾਂ ਦੀ ਇਸ ਉਪਰਾਲੇ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ ਦੇ ਇੰਚਾਰਜ ਇਨਕਲਾਬ ਗਿੱਲ ਅਤੇ ਅਧਿਆਪਕ ਮਹਿੰਦਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦੇ ਇੰਚਾਰਜ ਸੁਖਦੇਵ ਸਿੰਘ, ਅਧਿਆਪਕ ਸੁਨੀਲ ਕੁਮਾਰ, ਸੁਖਵਿੰਦਰ ਸਿੰਘ,ਕੁਲਦੀਪ ਕੁਮਾਰ,ਕਰਨ ਸ਼ਾਹ ਅਤੇ ਮੈਡਮ ਸ਼ਬਨਮ ਵੱਲੋ ਬੱਚਿਆ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ।

Spread the love