ਫਾਜਿਲਕਾ 10 ਅਗਸਤ 2021
ਵਿਭਾਗ ਦੀਆ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿੱਚ ਰੁਚੀ ਵਧਾਉਣ ਅਤੇ ਗਣਿਤ ਵਿਸ਼ੇ ਨੂੰ ਹੋਰ ਰੋਚਕ ਬਣਾਉਣ ਲਈ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਲ ਆਸਫਵਾਲਾ ਵਿਖੇ ਮੁੱਖ ਅਧਿਆਪਕਾਂ ਮੈਡਮ ਗੀਤਾ ਰਾਣੀ ਦੀ ਪ੍ਰੇਰਨ ਅਤੇ ਗਣਿਤ ਅਧਿਆਪਕਾਂ ਮੈਡਮ ਸ਼ਿਵਾਨੀ,ਗਣਿਤ ਅਧਿਆਪਕ ਸੰਦੀਪ ਕਾਲੜਾ ਦੀ ਅਗਵਾਈ ਵਿੱਚ ਗਣਿਤ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੰਨ ਸੁਵੰਨੇ ਮਾਡਲ ਬਣਾ ਕੇ ਹਾਜਰੀ ਭਰੀ। ਗਣਿਤ ਦੀਆ ਕਿਰਿਆਵਾਂ ਨੂੰ ਦਰਸਾਉਂਦੇ ਮਾਡਲ ਖਿੱਚ ਦਾ ਕੇਂਦਰ ਬਿੰਦੂ ਰਹੇ।
ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਗਣਿਤ ਡੀ ਐਮ ਅਸ਼ੋਕ ਧਮੀਜਾ ਨੇ ਪਹੁੰਚ ਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਜਾ ਰਹੇ ਅਜਿਹੇ ਸਾਰਥਕ ਯਤਨਾਂ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਗਣਿਤ ਦਾ ਡਰ ਖਤਮ ਹੋਵੇਗਾ ਅਤੇ ਗਣਿਤ ਉਹਨਾਂ ਲਈ ਰੋਚਕ ਵਿਸ਼ਾ ਬਣੇਗਾ।
ਇਸ ਮੇਲੇ ਵਿੱਚ ਬੀਐਮ ਗਣਿਤ ਈਮਾਨ ਠਕਰਾਲ, ਪ੍ਰਾਇਮਰੀ ਸਕੂਲ ਦਾ ਸਟਾਫ,ਐਸ ਐਮ ਸੀ ਮੈਬਰ, ਪਿੰਡ ਦੇ ਪਤਵੰਤੇ, ਸਕੂਲ ਮੀਡੀਆ ਇੰਚਾਰਜ ਮੈਡਮ ਨੇਹਾ ਅਤੇ ਸਮੂਹ ਸਟਾਫ ਹਾਜਰ ਸੀ।