ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ 6 ਜੂਨ 2021 ਤੱਕ ਆਨਲਾਈਨ ਸਮਰ ਕੈਂਪ ਲਗਾਇਆ ਗਿਆ

ਫਾਜ਼ਿਲਕਾ, 6 ਜੂਨ,2021- ਸਰਕਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ ਦੇ ਨਾਲ ਸਹਿ-ਵਿਦਿਅਕ ਯੋਗਤਾ ਵਿੱਚ ਸਮੂਲੀਅਤ ਕਰਨ ਲਈ  1 ਜੂਨ ਤੋਂ 6 ਜੂਨ 2021 ਤੱਕ ਆਨਲਾਈਨ ਸਮਰ ਕੈਂਪ ਲਗਾਇਆ ਗਿਆ। ਇਸ ਕੈਪ ਦਾ ਆਯੋਜਨ ਸਕੂਲ ਮੁੱਖੀ ਸ੍ਰੀਮਤੀ ਪੂਨਮ ਦੀ ਅਗਵਾਈ ਵਿਚ ਪੰਜਾਬੀ ਮਿਸਟ੍ਰੈਸ ਸ੍ਰੀਮਤੀ ਕਵਿਤਾ ਰਾਣੀ ਦੁਆਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਛੇ ਦਿਨਾਂ ਆਨਲਾਈਨ ਕੈਂਪ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਸ੍ਰੀਮਤੀ ਕਵਿਤਾ ਰਾਣੀ ਨੇ ਦੱਸਿਆ ਕਿ ਇਸ ਸਮਰ ਕੈਂਪ ਦੇ ਪਹਿਲੇ ਦਿਨ ਸਲਾਦ ਸਜਾਓ ਕੰਪੀਟੀਸ਼ਨ, ਦੂਜੇ ਦਿਨ ਹੱਥਾਂ ਤੇ ਮਹਿੰਦੀ ਸਜਾਓ ਕੰਪੀਟੀਸ਼ਨ, ਤੀਜੇ ਦਿਨ ਪੇਟਿੰਗ ਮੁਕਾਬਲੇ, ਚੌਥੇ ਦਿਨ ਘਰ ਵਿਚ ਅਣਲੋੜੀਂਦੇ ਸਮਾਨ ਤੋਂ ਵਰਤੋ ਵਿੱਚ ਆੳਣ ਵਾਲੀਆ ਚੀਜਾ, ਪੰਜਵੇ ਦਿਨ ਕਵਿਤਾ ਉਚਾਰਨ ਅਤੇ ਨਾਚ ਮੁਕਾਬਲੇ ਅਤੇ ਛੇਵੇਂ ਦਿਨ ਪੰਜਾਬੀ ਕਾਪੀ ਦੀ ਜਿਲਦ ਸਜਾਓ ਮੁਕਾਬਲੇ ਕਰਵਾਏ ਗਏ। ਇਸ ਸਮਰ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਸੰਜੇ ਕੁਮਾਰ ਸ੍ਰੀ ਗਗਨਦੀਪ ਕੁਮਾਰ, ਸ੍ਰੀਮੀ ਸੈਫਾਲੀ, ਸ੍ਰੀਮਤੀ ਚੰਦਰਕਾਤਾਂ,ਸ੍ਰੀ ਪੰਕਜ ਕੁਮਾਰ, ਸ੍ਰੀ ਰਾਮਸਰੂਪ, ਸ੍ਰੀ ਵਿਜੇਪਾਲ, ਸ੍ਰੀਮਤੀ ਲਲਿਤਾ ਰਾਣੀ, ਸ੍ਰੀਮਤੀ ਮੇਨਕਾ ਰਾਣੀ, ਸ੍ਰੀਮਤੀ ਜਯੋਤੀ, ਸ੍ਰੀਮਤੀ ਅੰਜਨਾ, ਸ੍ਰੀ ਸੋਰਵ ਕੁਮਾਰ, ਸ੍ਰੀ ਰਜਨੀਸ਼ ਕੁਮਾਰ ਸਮੂਹ ਸਟਾਫ ਦਾ ਯੋਗਦਾਨ ਰਿਹਾ।