ਸਰਕਾਰ ਤੁਹਾਡੇ ਦੁਆਰ ਤਹਿਤ ਪ੍ਰੋਗਰਾਮ ਵਿੱਚ 1000 ਤੋਂ ਵਧੇਰੇ ਲੋਕਾਂ ਨੇ ਕੀਤੀ ਸ਼ਮੂਲਿਅਤ-ਵਿਧਾਇਕ ਟੌਂਗ

MLA Tong
ਸਰਕਾਰ ਤੁਹਾਡੇ ਦੁਆਰ ਤਹਿਤ ਪ੍ਰੋਗਰਾਮ ਵਿੱਚ 1000 ਤੋਂ ਵਧੇਰੇ ਲੋਕਾਂ ਨੇ ਕੀਤੀ ਸ਼ਮੂਲਿਅਤ-ਵਿਧਾਇਕ ਟੌਂਗ

ਹਰੇਕ ਸ਼ੁਕਰਵਾਰ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਜਾਵੇਗਾ ਹੱਲ

ਅਗਲਾ ਕੈਂਪ ਲੱਗੇਗਾ ਖਲਚੀਆਂ ਵਿਖੇ

ਅੰਮ੍ਰਿਤਸਰ, 29 ਦਸੰਬਰ 2023

ਮੁੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਪੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਅੱਜ ਬਾਬਾ ਬਕਾਲਾ ਹਲਕੇ ਵਿੱਚ ਪੈਂਦੇ ਪਿੰਡ ਰਈਆ ਵਿਖੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ/ਸਮੱਸਿਆਵਾਂ ਨੂੰ ਹੱਲ ਕੀਤਾ ਗਿਆ।

ਇਸ ਮੌਕੇ ਹਲਕਾ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨਾਂ ਦੇ ਮੁਸ਼ਕਿਲਾਂ ਦਾ ਹੱਲ ਤੁਰੰਤ ਕੀਤਾ ਜਾਵੇ। ਉਨਾਂ ਕਿਹਾ ਕਿ ਸਾਡੀ ਸਰਕਾਰ ਵਚਨਬੱਧ ਹੈ ਕਿ ਲੋਕਾਂ ਨੂੰ ਉਨਾਂ ਦੇ ਘਰ ਦੇ ਨੇੜੇ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨਾਂ ਨੂੰ ਸਰਕਾਰੀ ਦਫ਼ਤਰ ਦੇ ਚੱਕਰ ਨਾ ਮਾਰਨੇ ਪੈਣ ਅਤੇ ਉਨਾਂ ਦਾ ਕੀਮਤੀ ਸਮਾਂ ਵੀ ਬੱਚ ਸਕੇ।ਉਨ੍ਹਾਂ ਕਿਹਾ ਕਿ ਆਮ ਤੌਰ ਤੇ ਉਪ ਮੰਡਲ ਤੇ ਜਿਲ੍ਹਾ ਦਫਤਰ ਦੂਰ ਹੋਣ ਕਰਕੇ ਬਹੁਤ ਸਾਰੇ ਲੋਕ ਆਉਣ ਜਾਣ ਦੀ ਖੱਜਲ ਖੁਆਰੀਸਮੇਂ ਦੀ ਘਾਟ ਕਾਰਨ ਆਪਣੀਆਂ ਮੁਸ਼ਕਲਾਂ ਹੱਕ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਸਨ ਪ੍ਰੰਤੂ ਹੁਣ ਸਰਕਾਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਸ਼ੁਰੂ ਕਰਕੇ ਬੇਲੋੜੀ ਖੱਜਲ ਖੁਆਰੀ ਖਤਮ ਕਰਨ ਦਾ ਉਪਰਾਲਾ ਕੀਤਾ ਹੈ।  ਵਿਧਾਇਕ ਨੇ ਦੱਸਿਆ ਕਿ ਅਗਲੇ ਸ਼ੁਕਰਵਾਰ ਪਿੰਡ ਖਲਚੀਆਂ ਵਿਖੇ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗ। ਵਿਧਾਇਕ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ 1000 ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਜਿਨਾਂ ਵਿਚੋਂ ਬਹੁਤਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਲੋਕਾਂ ਦੀਆਂ ਵਧੇਰੇ ਮੁਸ਼ਕਿਲਾਂ ਰਾਸ਼ਨ ਕਾਰਡਸਰਟੀਫਿਕੇਟਾਂ ਨਾਲ ਸਬੰਧਤ ਸਨ।

ਦੱਸਣਯੋਗ ਹੈ ਕਿ ਇਸ ਕੈਂਪ ਵਿੱਚ ਹਰ ਮਹਿਕਮੇ ਵੱਲੋਂ ਵੱਖ ਵੱਖ ਮਹਿਕਮੇ ਪੁਲਿਸ ਨਾਲ ਸਬੰਧਿਤਜਾਤੀ ਸਰਟੀਫਿਕੇਟਰਿਹਾਇਸੀ ਸਰਟੀਫਿਕੇਟਆਮਦਨ ਸਰਟੀਫਿਕੇਟਇੰਤਕਾਲਾਂ ਦਾ ਨਿਪਟਾਰਾ,ਅੰਗਹੀਣ ਸਰਟੀਫਿਕੇਟਸਿਹਤ ਬੀਮਾਂ ਅਤੇ ਹੋਰ ਸੇਵਾਵਾਂਲੇਬਰ ਕਾਰਡ ਬਣਾਉਣੇਲੇਬਰ ਨਾਲ ਸਬੰਧਿਤ ਸੇਵਾਵਾਂਪਬਲਿਕ ਦੀਆਂ ਬਿਜਲੀ ਨਾਲ ਸਬੰਧਿਤ ਮੁਸਕਿਲਾਂਸਮਾਰਟ ਕਾਰਡ ਸਬੰਧੀ ਮੁਸਕਿਲਾਂ,ਕਿਸਾਨਾ ਨਾਲ ਸਬੰਧਿਤ ਜੇ ਫਾਰਮ ਅਤੇ ਖੇਤੀਬਾੜੀ ਨਾਲ ਹਾਦਸਾ ਗਰਸਤ ਹੋਏ ਵਿਅਕਤੀਆਂ ਨੂੰ ਮਿਲਣ ਵਾਲੀਆਂ ਗ੍ਰਾਂਟਾਂਸਹਿਕਾਰੀ ਸਭਾਵਾਂ ਤੋਂ ਮਿਲਣ ਵਾਲੀਆਂ ਸਹੂਲਤਾਂਜਨਮ/ਮੌਤ ਦੇ ਸਰਟੀਫਿਕੇਟਾਂ ਸਬੰਧੀ ਸੇਵਾਵਾਂ,ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂਰੂਰਲ ਏਰੀਆਂ ਸਰਟੀਫਿਕੇਟ ਸੇਵਾਵਾਂਬੁਢਾਪਾ ਪੈਨਸ਼ਨਵਿਧਵਾ ਪੈਨਸ਼ਨਅੰਗਹੀਣ ਪੈਨਸ਼ਨ ਅਤੇ ਹੋਰ ਸੇਵਾਵਾਂਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸੇਵਾਵਾਂ ਸਬੰਧੀ ਟੇਬਲ ਲਗਾ ਕੇ ਲੋਕਾਂ ਦੀਆਂ ਮੁਸਕਿਲਾਂ ਬਹੁਤ ਹੀ ਵਧੀਆਂ ਢੰਗ ਨਾਲ ਸੁਣੀਆਂ ਗਈਆਂ ਅਤੇ ਲੋਕ ਮਾਨ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਅਤੇ ਸੰਤੁਸਟ ਸਨ।

ਇਸ ਮੌਕੇ ਐਸ.ਡੀ.ਐਮ. ਅਮਨਦੀਪ ਸਿੰਘਈ.ਓ. ਨਗਰ ਪੰਚਾਇਤ ਰਈਆ ਰਣਦੀਪ ਸਿੰਘ ਵੜੈਚਤਹਿਸੀਲਦਾਰ ਸੁਖਦੇਵ ਸਿੰਘ ਬਾਂਗੜਬੀ ਡੀ ਪੀ ਓ ਅਮਨਦੀਪ ਸਿੰਘਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗਬਲਦੇਵ ਸਿੰਘ ਬੋਦੇਵਾਲਸੰਜੀਵ ਭੰਡਾਰੀਗੁਰਦੇਵ ਖਾਲਸਾਐਸ ਡੀ ਓ ਰੀ. ਸਵਿੰਦਰ ਸਿੰਘਸੁਰਿੰਦਰ ਆੜ੍ਹਤੀਆਸੰਦੀਪ ਕੋਟਲੀ ਮੈਨੇਜਰਜੱਸਾ ਨਰੰਜਨਪੁਰਜਗਤਾਰ ਸਿੰਘ ਬਿੱਲਾ ਬਲਾਕ ਪ੍ਰਧਾਨਸੁਖਦੇਵ ਸਿੰਘ ਪੱਡਾਹਰਪ੍ਰੀਤ ਸਿੰਘ ਭਿੰਡਰਸਰਵਿਦਰ ਪੀ ਏਬੀਬੀ ਗੁਰਮੀਤ ਕੌਰਬੀਬੀ ਰਾਣੋਬੀਬੀ ਕੁਲਦੀਪ ਕੌਰਸੋਨੀਆ ਪ੍ਰਧਾਨਅਵਤਾਰ ਸਿੰਘ ਵਿਰਕ ਆਦਿ ਆਗੂ ਹਜ਼ਾਰ ਸਨ.

ਕੈਪਸ਼ਨ –ਹਲਕਾ ਵਿਧਾਇਕ ਸ ਦਲਬੀਰ ਸਿੰਘ ਟੌਂਗ ਪਿੰਡ ਰਈਆ  ਵਿਖੇ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ।

Spread the love