ਐਸ.ਏ.ਐਸ. ਨਗਰ 8 ਜੁਲਾਈ 2021
ਪੰਜਾਬ ਸਰਕਾਰ ਵੱਲੋ ਰਜਿਸਟਰ ਲੇਬਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਮੁਫਤ ਟ੍ਰੇਨਿੰਗ ਦਿਵਾਉਣ ਦੇ ਨਾਲ ਹੀ ਹਰ ਮਹੀਨੇ 2500 ਰੁਪਏ ਦੇਣ ਲਈ ਮੇਰਾ ਕਾਮ ਮੇਰਾ ਮਾਨ ਸਕੀਮ ਦੀ ਸੁਰੂਆਤ ਕੀਤੀ ਹੈ। ਸ੍ਰੀ ਹਿਮਾਂਸ਼ੂ ਅਗਰਵਾਲ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਇਸ ਸਕੀਮ ਅਧੀਨ 18 ਤੋ 35 ਸਾਲ ਦੀ ਰਜਿਸਟਰ ਲੇਬਰ ਨੂੰ ਸਕਿਲ ਟ੍ਰੇਨਿੰਗ ਦਿੱਤੀ ਜਾਵੇਗੀ।
ਜਾਰੀ ਅੰਕੜੇ ਅਨੁਸਾਰ ਰਾਜ ਵਿਚ ਕੁੱਲ 8.5 ਲੱਖ ਲੇਬਰ ਹੈ। ਇਹਨਾ ਵਿਚੋ 18 ਤੋ 35 ਸਾਲ ਤੱਕ ਦੇ 77794 ਅਤੇ 36 ਤੋ 45 ਸਾਲ ਤੱਕ 114916 ਰਜਿਸਟਰ ਲੇਬਰ ਹੈ। ਜਿਸ ਅਨੁਸਾਰ 18 ਤੋ 45 ਸਾਲ ਤੱਕ ਦੇ ਰਜਿਸਟਰ ਹੋ ਚੁੱਕੇ ਕੁੱਲ 192710 ਲੇਬਰ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਜਿ਼ਲ੍ਹਾ ਇਨਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਏ.ਐਸ ਨਗਰ ਜਿਲ੍ਹੇ ਨੂੰ 1798 ਰਜਿਸਟਰ ਲੇਬਰ ਦਾ ਡਾਟਾ ਸਾਂਝਾ ਕੀਤਾ ਗਿਆ ਹੈ। ਇਹਨਾ ਨੂੰ 3 ਤੋ 6 ਮਹੀਨੇ ਦੀ ਟ੍ਰੇਨਿੰਗ ਦਿਤੀ ਜਾਵੇਗੀ ਅਤੇ ਬਾਅਦ ਵਿਚ ਇਹਨਾ ਨੂੰ ਦਿੱਤੀ ਗਈ ਟਰੇਨਿੰਗ ਅਨੁਸਾਰ ਪੇਪਰ ਪਾਸ ਕਰਨਾ ਪਾਵੇਗਾ। ਇਹਨਾ ਨੂੰ ਭਾਰਤ ਸਰਕਾਰ ਵੱਲੋ ਟ੍ਰੇਨਿੰਗ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਜਗਪ੍ਰੀਤ ਸਿੰਘ, ਸ਼ੋਸ਼ਲ ਮੋਬਾਲੀਜੇਸ਼ਨ ਮੇਨੈਜਰ ਨੇ ਦੱਸਿਆ ਕਿ ਇਹ ਟਰੇਨਿੰਗ ਫੇਜ਼ਸਨ ਡਿਜਾਇਨਰ, ਟੈਲੀਕੋਮ, ਡਾਟਾ ਐਟਰੀ ਉਪਰੇਟਰ, ਪਲੰਬਰ, ਸੀ ਐਨ ਸੀ ਉਪਰੇਟਰ, ਫਿਟਰ, ਗ੍ਰਾਫਿਕਡਿਜਾਇਨਰ, ਕੈਮਰਾਂਮੇਨ, ਡਾਇਰੇਕਟਰ ਆਫ ਫੋਟੋਗ੍ਰਾਫੀ, ਮੇਕਅਪ ਆਰਟਿਸ, ਹੇਅਰ ਸਟੇਲਿਸਟ, ਜੂਨੀਅਰ ਸੋਫਟਵੇਅਰ ਡਿਵੈਲਪਰ ਆਦਿ ਵਿਚ ਦਿੱਤੀ ਜਾਵੇਗੀ।
ਮਾਨਸੀ ਭਾਂਬਰੀ ਪਲੇਸਮੈਜ਼ਟ ਮੇਨੈਜਰ ਨੇ ਦੱਸਿਆ ਕਿ ਬਿਲਡਿੰਗ ਕੰਸਟਰਕਸਨ ਵਰਕਰ (ਬੀੳਸੀ) ਰਜਿਸਟਰ ਲੇਬਰ ਹੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਜਿਹਨਾ ਕੋਲ ਇਹ ਕਾਰਡ ਹੋਵੇਗਾ ਉਹ ਹੀ ਇਸ ਸਕੀਮ ਦਾ ਲਾਭ ਲੇ ਸਕਦੇ ਹਨ। ਪੰਜਾਬ ਹੁਨਰ ਵਿਕਾਸ ਅਧੀਨ ਚੱਲ ਰਹੀਆਂ ਹੋਰ ਸਕੀਮਾਂ ਬਾਰੇ ਜਾਣਕਾਰੀ ਲਈ ਕਮਰਾ ਨੰਬਰ 453, ਤੀਸਰੀ ਮੰਜਿਲ, ਜਿ਼ਲ੍ਹਾ ਪ੍ਰੰਬਧਕੀ ਕੰਪਲੇਕਸ ਵਿਖੇ ਜਾਫਿਰ 8872488853, 9216788884 ਉਤੇ ਸੰਪਰਕ ਕੀਤਾ ਜਾ ਸਕਦਾ ਹੈ।