ਨਵਾਂਸ਼ਹਿਰ, 2 ਅਗਸਤ 2021
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ ਸਵੀਪ ਅਤੇ ਸਹਿਤ ਗਤੀਵਿਧੀਆਂ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਉੜਾਪੜ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ 047-ਨਵਾਂਸ਼ਹਿਰ ਦੇ ਸਵੀਪ ਨੋਡਲ ਅਫ਼ਸਰ ਲੈਕਚਰਾਰ ਸੁਰਜੀਤ ਸਿੰਘ, ਜ਼ਿਲਾ ਕੁਆਰਡੀਨੇਟਰ ਵਿਵਹਾਰ ਪਰਿਵਰਤਨ ਮੰਗ ਗੁਰਪ੍ਰਸ਼ਾਦ ਅਤੇ ਸਹਾਇਕ ਨੋਡਲ ਅਫ਼ਸਰ ਸਵੀਪ ਮਾਸਟਰ ਮਹਿੰਦਰ ਸਿੰਘ ਵੱਲੋਂ ਵੋਟਰ ਅਤੇ ਸਿਹਤ ਸਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਲੈਕਚਰਾਰ ਸੁਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਲੋਕਤੰਤਰ ਦੀ ਸਫਲਤਾ ਲਈ ਸਾਨੂੰ ਬਗੈਰ ਕਿਸੇ ਲਾਲਚ ਜਾਂ ਡਰ-ਭੈਅ ਤੋਂ ਆਪਣੇ ਮਤਦਾਨ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਉਨਾਂ ਇਸ ਮੌਕੇ ਆਨਲਾਈਨ ਢੰਗ ਨਾਲ ਖ਼ੁਦ ਆਪਣੀ ਵੋਟ ਬਣਵਾਉਣ, ਕਟਵਾਉਣ, ਟ੍ਰਾਂਸਫਰ ਕਰਨ ਜਾਂ ਸੋਧ ਕਰਵਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜ਼ਿਲਾ ਕੁਆਰਡੀਨੇਟਰ ਵਿਵਹਾਰ ਪਰਿਵਰਤਨ ਮੰਗ ਗੁਰਪ੍ਰਸਾਦ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਵੱਖ-ਵੱਖ ਸਿਹਤ ਸਕੀਮਾਂ ਅਤੇ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨਾਂ ਆਯੂਸ਼ਮਾਨ ਭਾਰਤ, ਆਰ. ਬੀ. ਐਸ. ਕੇ, ਨਸ਼ਾ ਮੁਕਤੀ ਮੁਹਿੰਮ ਅਤੇ ਬਿਮਾਰੀਆਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਿ੍ਰੰਸੀਪਲ ਪਰਮਜੀਤ ਕੌਰ, ਸੁਰਿੰਦਰ ਪਾਲ ਕੌਰ, ਕੁਲਵੰਤ ਕੌਰ, ਜਸਵੀਰ ਕੌਰ, ਮੇਘਾ, ਮੀਨੂੰ ਰਾਣੀ, ਸ਼ੋਭਾ ਰਾਣੀ, ਅਮਨਦੀਪ ਭੱਟੀ, ਸੁਨੀਤਾ ਦੇਵੀ, ਮਨਦੀਪ ਕੌਰ, ਟਵਿੰਕਲ, ਅਮਨਦੀਪ ਕੌਰ, ਰਾਜ ਕੁਮਾਰ ਤੇ ਹੋਰ ਹਾਜ਼ਰ ਸਨ।
ਕੈਪਸ਼ਨ :ਸਵੀਪ ਅਤੇ ਸਿਹਤ ਗਤੀਵਿਧੀਆਂ ਸਬੰਧੀ ਪ੍ਰੋਗਰਾਮ ਦੌਰਾਨ ਜਾਗਰੂਕ ਕਰਦੇ ਹੋਏ ਸਵੀਪ ਨੋਡਲ ਅਫ਼ਸਰ ਲੈਕਚਰਾਰ ਸੁਰਜੀਤ ਸਿੰਘ, ਜ਼ਿਲਾ ਕੁਆਰਡੀਨੇਟਰ ਵਿਵਹਾਰ ਪਰਿਵਰਤਨ ਮੰਗ ਗੁਰਪ੍ਰਸ਼ਾਦ ਅਤੇ ਸਹਾਇਕ ਨੋਡਲ ਅਫ਼ਸਰ ਮਾਸਟਰ ਮਹਿੰਦਰ ਸਿੰਘ।