ਨਵਾਂਸ਼ਹਿਰ, 17 ਅਗਸਤ 2021 ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 047-ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੀ ਲੜੀ ਤਹਿਤ ਸਥਾਨਕ ਵਿਜ਼ਨਵੇਅ ਸੈਂਟਰ ਵਿਖੇ ਨੌਜਵਾਨ ਵੋਟਰਾਂ ਲਈ ਵਿਸ਼ੇਸ਼ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ 047-ਨਵਾਂਸ਼ਹਿਰ ਦੇ ਸਵੀਪ ਨੋਡਲ ਅਫ਼ਸਰ ਲੈਕਚਰਾਰ ਸੁਰਜੀਤ ਸਿੰਘ ਮਝੂਰ ਨੇ ਵੋਟ ਉਮਰ ਯੋਗਤਾ ਪੂਰੀ ਕਰਦੇ ਹੋਏ ਸਾਰੇ ਬਾਲਗ ਵਿਦਿਆਰਥੀਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੈੱਬਸਾਈਟ ਉੱਤੇ ਆਨਲਾਈਨ ਆਪਣੀ ਵੋਟ ਆਪ ਬਣਾਉਣ, ਕੈਂਸਲ ਕਰਨ, ਸੋਧ ਕਰਨ ਅਤੇ 8ੳ ਫਾਰਮ ਭਰਨ ਅਤੇ ਵੋਟ ਦੀ ਯੋਗ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਵੋਟ ਦੀ ਅਸਲ ਕੀਮਤ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨਾਂ ਕਿਹਾ ਕਿ ਲੋਕਤੰਤਰ ਦੀ ਸਫਲਤਾ ਲਈ ਸਾਨੂੰ ਬਗੇਰ ਕਿਸੇ ਲਾਲਚ ਜਾਂ ਡਰ-ਭੈਅ ਤੋਂ ਆਪਣੇ ਮਤਦਾਨ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਮਧੂ ਐਰੀ, ਮੈਨੇਜਰ ਪਰਦੀਪ ਅਤੇ ਸੀਨੀਅਰ ਟ੍ਰੇਨਰ ਜਸਮਿੰਦਰ ਅਤੇ ਕਰੀਬ 50 ਬੱਚੇ ਮੌਜੂਦ ਸਨ।
ਕੈਪਸ਼ਨ :-ਵੋਟਰ ਜਾਗਰੂਕਤਾ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਸਵੀਪ ਨੋਡਲ ਅਫ਼ਸਰ ਲੈਕਚਰਾਰ ਸੁਰਜੀਤ ਸਿੰਘ ਮਝੂਰ।