ਐਸ.ਏ.ਐਸ. ਨਗਰ, 21 ਅਗਸਤ 2021 ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਮੋਹਾਲੀ ਵੱਲੋ ਮੈਗਾ ਈਵੈਂਟ ਦੀ ਲੜੀ ਅਧੀਨ ਚੋਥੇ ਐਤਵਾਰ ਦੇ ਤੋਰ ਤੇ “ਸਵੱਛਤਾ ਸੰਕਲਪ ਦੇਸ ਕਾ ਹਰ ਰਵੀਵਾਰ ਵਿਸ਼ੇਸ਼ ਸਾ” ਦੇ ਤਹਿਤ ਅੱਜ ਮਿੱਤੀ 21/08/2021 ਨੂੰ ਲਿਟਰਿੰਗ ਐਡ ਸਪਿਟਿੰਗ ਸੇ ਅਜਾਦੀ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਤੇ ਪੇਪਰ ਦੇ ਥੈਲੇ ਬਣਾਉਣ ਲਈ ਮੁਹਿੰਮ ਦਾ ਆਰੰਭ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਸ੍ਰੀ.ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਸ੍ਰੀ.ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ੍ਰੀ.ਕੁਲਜੀਤ ਸਿੰਘ ਬੇਦੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਡਾ.ਕਮਲ ਕੁਮਾਰ ਗਰਗ ਜੀ ਵੱਲੋ ਸੈਕਟਰ 78 ਦੇ ਪਾਰਕ ਵਿਖੇ ਕੀਤੀ ਗਈ ਜਿਸ ਦਾ ਮੁੱਖ-ਮੰਤਵ ਸਹਿਰ ਨੂੰ ਪਲਾਸਟਿਕ ਮੁਕਤ ਅਤੇ ਸੁੰਦਰ ਬਣਾਉਣਾ ਹੈ। ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਸਹਿਰ ਨੂੰ 4 ਜੋਨਾ ਵਿਚ ਵੰਡਕੇ ਫੇਸ/ਸੈਕਟਰ ਵਾਈਸ ਕੀਤੀ ਜਾ ਰਹੀ। ਸੈਕਟਰ 78 ਵਿਖੇ ਮੇਅਰ ਸ੍ਰੀ.ਅਮਰਜੀਤ ਸਿੰਘ ਸਿੱਧੂ ਵੱਲੋ ਸਹਿਰਵਾਸੀਆ ਨੂੰ ਸਵੱਛਤਾ ਸੰਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਸੈਕਟਰਾਂ ਅਤੇ ਫੇਸਾਂ ਵਿਚ ਮੁਨਿਆਦੀ ਕਰਵਾਉਣ ਲਈ 4 ਗੱਡੀਆ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਉਪਰੰਤ ਮੇਅਰ ਸ੍ਰੀ.ਸਿਧੂ ਵੱਲੋ ਪਾਰਕ ਵਿੱਚ ਆਪਣੇ ਕੁੱਤਿਆਂ ਨੂੰ ਘੁਮਾ ਰਹੇ ਲੋਕਾਂ ਨੂੰ ਪਾਰਕ ਵਿੱਚ ਕੁੱਤੇ ਨਾ ਘੁਮਾਉਣ ਦੀ ਅਪੀਲ ਕੀਤੀ ਅਤੇ ਉਹਨਾ ਨੂੰ ਗਲਾਬਜ ਦੇਕੇ ਕਿਹਾ ਗਿਆ ਕਿ ਜੇਕਰ ਕੁੱਤੇ ਪਾਰਕ ਵਿੱਚ ਗੰਦਗੀ ਪਾਉਂਦੇ ਹਨ ਤਾਂ ਉਸ ਦੀ ਸਫਾਈ ਕਰਨਾ ਵੀ ਮਾਲਕਾਂ ਦੀ ਹੀ ਜਿੰਮੇਵਾਰੀ ਬਣਦੀ ਹੈ।
ਸ੍ਰੀ ਸਿਧੂ ਵੱਲੋ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਤੋ ਹੋਣ ਵਾਲੇ ਖ਼ਤਰਨਾਕ ਪ੍ਰਭਾਵਾਂ ਤੋਂ ਬਚਣ ਲਈ ਹਮੇਸ਼ਾ ਕਪੜੇ ਦੇ ਥੈਲੇ, ਜੂਟ ਦੇ ਥੈਲੇ ਜਾ ਫਿਰ ਪੇਪਰ ਦੇ ਥੈਲੇ ਹੀ ਵਰਤੋਂ ਵਿੱਚ ਲਿਆਂਦੇ ਜਾਣ ਤਾਂ ਜੋ ਸ਼ਹਿਰ ਦੇ ਵਾਤਾਵਰਣ ਨੂੰ ਪਲਾਸਟਿਕ ਦੇ ਦੁਸ਼-ਪ੍ਰਭਾਵਾ ਤੋ ਬਚਾਇਆ ਜਾ ਸਕੇ। ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਡਾ.ਕਮਲ ਕੁਮਾਰ ਗਰਗ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ। ਸ਼ਹਿਰਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਮੁਹਿੰਮ ਨੂੰ ਕਾਮਯਾਬ ਬਣਾਉਣਾ ਅਸੰਭਵ ਹੈ। ਡਿਪਟੀ ਮੇਅਰ ਸ੍ਰੀ.ਕੁਲਜੀਤ ਸਿੰਘ ਬੇਦੀ ਵੱਲੋਂ ਵੀ ਲੋਕਾਂ ਅਤੇ ਚੁਣੇ ਹੋਏ ਕੌਂਸਲਰਾਂ ਨੂੰ ਸਵੱਛਤਾ ਸੰਬੰਧੀ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਅਤੇ ਸਵੱਛਤਾ ਸਰਵੇਖਣ ਦੀ ਰੈਕਿੰਗ ਵਿੱਚ ਸਹਿਰ ਨੂੰ 1 ਨੰਬਰ ਤੇ ਲਿਆਉਣ ਲਈ ਨਗਰ ਨਿਗਮ ਦਾ ਸਹਿਯੋਗ ਦੇਣ ਲਈ ਕਿਹਾ ਗਿਆ।
ਇਸ ਪ੍ਰੋਗਰਾਮ ਦੀ ਲੜੀ ਅਧੀਨ ਫੇਸ 8 ਦੇ ਗਾਰਬੇਜ ਪੁਆਇੰਟ ਨੂੰ ਬੰਦ ਕਰਕੇ ਉਸ ਥਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਅਧੀਨ ਨਗਰ ਨਿਗਮ ਵੱਲੋ ਰੱਦੀ ਅਖਬਾਰਾਂ ਆਦਿ ਤੋਂ ਤਿਆਰ ਕੀਤੇ ਗਏ ਪੇਪਰ ਦੇ ਲਿਫਾਫੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆ ਨੂੰ ਵੰਡੇ ਗਏ ਅਤੇ ਭਵਿੱਖ ਵਿੱਚ ਕਾਗਜ ਦੇ ਲਿਫਾਫੇ ਵਰਤਣ ਲਈ ਜਾਗਰੂਕ ਕੀਤਾ ਗਿਆ। ਨਗਰ ਨਿਗਮ ਦੇ ਪ੍ਰੋਗਰਾਮ ਕੋਆਰਡੀਨੇਟਰਜ ਵੱਲੋ ਸਮੇਂ ਸਮੇਂ ਸਿਰ ਸ਼ਹਿਰ ਦੀਆ ਵੱਖ-ਵੱਖ ਵੈਲਫੇਅਰ ਐਸੋਸੀਏਸ਼ਨਾਂ ਅਤੇ ਚੁਣੇ ਹੋਏ ਕੌਂਸਲਰਜ ਨਾਲ ਮੀਟਿੰਗਾਂ ਕਰਕੇ ਸਵੱਛਤਾ ਸੰਬੰਧੀ ਨਗਰ ਨਿਗਮ ਦਾ ਸਹਿਯੋਗ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਤੋ ਇਲਾਵਾ ਜੋਨ ਨੰਬਰ 1 ਵਿਚ ਸਹਾਇਕ ਕਮਿਸ਼ਨਰ ਸ੍ਰੀ ਸੰਦੀਪ ਤਿਵਾੜੀ ਅਤੇ ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ, ਜੋਨ ਨੰਬਰ 2 ਵਿੱਚ ਸ੍ਰੀ ਮਤੀ ਡਾ.ਤਮੰਨਾ ਸਿਹਤ ਅਫ਼ਸਰ ਅਤੇ ਸ੍ਰੀ ਰਾਜਬੀਰ ਸਿੰਘ ਨਿਗਮ ਇੰਜੀਨੀਅਰ, ਜੋਨ ਨੰਬਰ 3 ਵਿੱਚ ਸ੍ਰੀ ਰਣਜੀਵ ਕੁਮਾਰ ਸਕੱਤਰ ਅਤੇ ਸ੍ਰੀ ਕਮਲਦੀਪ ਸਿੰਘ ਨਿਗਮ ਇੰਜੀਨੀਅਰ, ਜੋਨ ਨੰਬਰ 4 ਵਿੱਚ ਸ੍ਰੀ ਜਸਵਿੰਦਰ ਸਿੰਘ ਸਕੱਤਰ, ਸ੍ਰੀ ਮਤੀ ਅਵਨੀਤ ਕੋਰ ਨਿਗਮ ਇੰਜੀਨੀਅਰ, ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਚੁਣੇ ਹੋਏ 50 ਕੌਸਲਰਜ ਦੀ ਦੇਖ-ਰੇਖ ਅਤੇ ਸ਼ਹਿਰ ਦੇ ਵੱਖ ਵੱਖ ਵੈਲਫੇਅਰ ਐਸੋਸੀਏਸ਼ਨਾ ਦੇ ਸਹਿਯੋਗ ਨਾਲ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋ ਇਲਾਵਾ ਨਗਰ ਨਿਗਮ ਦੀ ਸੈਨੀਟੇਸ਼ਨ ਬਰਾਂਚ ਦੇ ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਹਰਵੰਤ ਸਿੰਘ, ਸ੍ਰੀ ਸਰਬਜੀਤ ਸਿੰਘ, ਸ੍ਰੀ ਰਜਿੰਦਰਪਾਲ ਸਿੰਘ, ਸ੍ਰੀ ਸ਼ਾਮ ਲਾਲ, ਪ੍ਰੋਗਰਾਮ ਕੋਆਰਡੀਨੇਟਰਜ ਨਰਿੰਦਰ ਸਿੰਘ, ਇੰਦਰਜੀਤ ਕੌਰ, ਵੰਦਨਾ ਸੁਖੀਜਾ ਵੱਲੋ ਵੀ ਸਫਾਈ ਅਭਿਆਨ ਦੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।