ਫਜ਼ਿਲਕਾ 17 ਅਗਸਤ 2021
ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਵੱਛ ਭਾਰਤ ਮਿਸ਼ਨ ਅਧੀਨ ਕਬਾੜ ਤੋਂ ਜੁਗਾੜ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਘਰਾ ਵਿੱਚ ਪੁਰਾਣੇ ਪਏ ਕਬਾੜ ਦੇ ਸਮਾਨ ਜਿਵੇ ਖਾਲੀ ਬੋਤਲਾ, ਡੱਬੇ, ਗੱਤੇ ਕਾਗਜ ਆਦਿ ਨੂੰ ਮੁੜ ਇਸਤੇਮਾਲ ਕਰਨ ਯੋਗ ਬਣਾਇਆ ਗਿਆ ਅਤੇ ਖਾਲੀ ਬੋਤਲਾ ਤੋਂ ਫੁਲਾਵਰ ਪੋਟ, ਸਟੈਂਡ ਗੱਤੇ ਤੋਂ ਡਸਟਬਿੰਨ ਅਤੇ ਹੋਰ ਸਮਾਨ ਤਿਆਰ ਕੀਤਾ ਗਿਆ। ਇਸ ਵਿੱਚ ਵਿਸ਼ੇਸ਼ ਤੌਰ ਤੇ ਸਿੱਖਿਆ ਵਿਭਾਗ ਤੋਂ ਆਏ ਮੈਡਮ ਸੋਮਾ ਰਾਣੀ ਦਾ ਸਹਿਯੋਗ ਲਿਆ ਅਤੇ ਨਗਰ ਕੌਂਸਲ ਦੇ ਮੋਟੀਵੇਟਰ ਨੂੰ ਵੀ ਮੈਡਮ ਸੋਮਾ ਰਾਣੀ ਵੱਲੋਂ ਬੇਕਾਰ ਪਏ ਸਮਾਨ ਨੂੰ ਰਿਯੂਜ਼ ਕਰਣ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਨਰੇਸ਼ ਖੇੜਾ ਸੈਨਟਰੀ ਇੰਸਪੈਕਟਰ, ਪਵਨ ਕੁਮਾਰ ਸੀ.ਐਫ. ਸੰਤੋਸ਼ ਰਾਣੀ, ਰਾਜ ਕੁਮਾਰ, ਰੋਹਤਾਸ਼, ਸੰਨੀ ਮੌਟੀਵੇਟਰ ਵੀ ਹਾਜ਼ਰ ਸਨ। ਇਹ ਕੰਮ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ।
ਨਗਰ ਕੌਂਸਲ ਫਾਜ਼ਿਲਕਾ ਵੱਲੋਂ ਘਰਾਂ ਦੇ ਗਿਲੇ ਕੁੜੇ, ਫਲਾਂ ਦੇ ਛਿਲਕੇ, ਸਬਜੀਆਂ ਦੇ ਛਿਲਕੇ, ਚਾਹ ਪੱਤੀ ਅਤੇ ਹੋਰ ਕਿਚਨ ਵੇਸਟ ਤੋਂ ਪਿਟਾਂ ਰਾਹੀਂ ਤਿਆਰ ਕੀਤੀ ਗਈ ਜੈਵਿਕ ਖਾਦ ਨੂੰ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ ਵਾਇਜ ਪ੍ਰਧਾਨ ਸ੍ਰੀ ਮਤੀ ਨਿਸ਼ੂ ਡੋਗਰਾ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਵੱਲੋਂ ਦਫਤਰ ਨਗਰ ਕੌਂਸਲ ਫਾਜ਼ਿਲਕਾ ਵਿਖੇ 15 ਅਗਸਤ ਦੇ ਸ਼ੁਭ ਦਿਹਾੜੇ ਤੇ ਲੋਕਾਂ ਨੂੰ ਮੁਫਤ ਵੰਡੀ ਗਈ ਅਤੇ ਸ਼ਹਿਰ ਵਾਸਿਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾ ਦਾ ਗਿਲਾ ਅਤੇ ਸੁੱਕਾ ਕੂੜਾ ਅਲਗ ਅਲਗ ਨਗਰ ਕੌਂਸਲ ਦੇ ਕਰਮਚਾਰਿਆਂ ਨੂੰ ਦਿਤਾ ਜਾਵੇ ਤਾਂ ਜ਼ੋ ਗਿਲੇ ਕੂੜੇ ਨੂੰ ਜੈਵਿਕ ਖਾਦ ਵਿੱਚ ਤਬਦੀਲ ਕੀਤਾ ਜਾਵੇ।