ਡਾ. ਵਿਧਾਨ ਵਲੋਂ ਮਿਸ਼ਨ ਫਤਿਹ-2 ਤਹਿਤ ਕੋਵਿਡ ਟੈਸਟ ਕਰਵਾਉਣ ਲਈ ਆਸ਼ਾ ਵਰਕਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ
ਨੂਰਪੁਰ ਬੇਦੀ 20 ਮਈ,2021
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਵਿਆਪਕ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਿੰਡਾਂ ਵਿਚ ਲੋਕਾਂ ਦਾ ਮੁਫਤ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਸਹੀ ਸਮੇਂ ‘ਤੇ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ, ਨੂਰਪੁਰ ਬੇਦੀ ਡਾ. ਵਿਧਾਨ ਚੰਦਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਇਹਨਾਂ ਚੁਣੌਤੀ ਭਰੇ ਹਾਲਾਤਾਂ ਦਰਮਿਆਨ ਨੂਰਪੁਰ ਬੇਦੀ ਅਧੀਨ ਆਉਦੇ ਸੈਂਕੜੇ ਕੋਵਿਡ 19 ਮਰੀਜ਼ ਜਿਹਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਰੱਖਿਆ ਗਿਆ ਸੀ ਉਹ ਸਾਰੇ ਸਿਹਤਯਾਬ ਹੋ ਗਏ ਹਨ।
ਇਸ ਵੇਲੇ ਨੂਰਪੁਰਬੇਦੀ ਬਲਾਕ ਵਿੱਚ 67ઠਮਰੀਜ਼ ਘਰੇਲੂ ਇਕਾਂਤਵਾਸ ਅਧੀਨ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ਅਧੀਨ ਮਹਾਂਮਾਰੀ ਨਾਲ ਇਸ ਜੰਗ ਵਿੱਚ ਫਤਿਹ ਪਾਉਣ ਲਈ ਡਟੇ ਹਨ।
ਡਾ. ਵਿਧਾਨ ਵਲੋਂ ਮਿਸ਼ਨ ਫਤਿਹ-2 ਤਹਿਤ ਸਭ ਨੂੰ ਕੋਵਿਡ ਟੈਸਟ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਕੀਮਤੀ ਜਾਨਾਂ ਨੂੰ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਖਿਲਾਫ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਅਹਿਮ ਰੋਲ ਅਦਾ ਕਰ ਰਹੀਆਂ ਹਨ ਜਿਸ ਲਈ ਟੈਸਟਿੰਗ ਲਈ ਪੰਚਾਇਤਾਂ ਅਤੇ ਆਮ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ। ઠ ઠ
ਡਾ. ਵਿਧਾਨ ਚੰਦਰ ਨੇ ਦੱਸਿਆ ਕਿ ਕੋਰੋਨਾ ਦੇ ਹਲਕੇ ਲੱਛਣਾਂ ਅਤੇ ਬਗੈਰ ਲੱਛਣ ਵਾਲੇ ਮਰੀਜ਼ਾ ਨੂੰ ਹਸਪਤਾਲ ਵਿੱਚ ਦਾਖਲ਼ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਮਰੀਜ਼ ਸਿਰਫ ਘਰੇਲੂ ਇਕਾਂਤਵਾਸ ਦਾ ਹੀ ਵਿਕਲਪ ਨਾਲ ਠੀਕ ਹੋ ਸਕਦੇ ਹਨ ਜਿਹਨਾਂ ਦਾ ਕੋਰੋਨਾ ਦੀ ਟੈਸਟਿੰਗ ਕਰਕੇ ਪਹਿਲੇ ਪੜਾਅ ਵਿਚ ਪਤਾ ਕਰਕੇ ਇਲਾਜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੋਰੋਨਾ ਦੀ ਮੌਤ ਦਰ ਕਾਫੀ ਜਿਆਦਾ ਹੈ ਜਿਸ ਦਾ ਕਾਰਣ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਵਲੋਂ ਆਪਣੇ ਪੱਧਰ ‘ਤੇ ਦਵਾਈਆਂ ਲੈਣਾ ਅਤੇ ਸਾਹ ਲੈਣ ਵਿਚ ਤਕਲੀਫ ਆਉਣ ‘ਤੇ ਦੇਰੀ ਨਾਲ ਟੈਸਟ ਕਰਵਾਉਣਾ ਹੈ।
ਐਸ.ਐਮ.ਓ. ਨੇ ਦੱਸਿਆ ਕਿ ਘਰੇਲੂ ਏਕਾਂਤਵਾਸ ਦੌਰਾਨ ਮਰੀਜ਼ ਕੁੱਝ ਸਾਵਧਾਨੀਆਂ ਵਰਤਣ ਨਾਲ ਹੀ ਉਹ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦਾ ਹੈ।ਕੋਵਿਡ-19 ਦੇ ਮਰੀਜ਼ ਘਰੇਲੂ ਏਕਾਂਤਵਾਸ ਦੌਰਾਨ ਘਰੋਂ ਬਾਹਰ ਨਾ ਜਾਣ, ਘਰ ਵਿੱਚ ਹੀ ਹਵਾਦਾਰ ਕਮਰੇ ਵਿੱਚ ਇੱਕਲੇ ਰਹਿਣ, ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਸਾਫ ਰੱਖਣ, ਵੱਖਰੇ ਗੁਸਲਖਾਨੇ ਦਾ ਇਸਤੇਮਾਲ ਕਰਨ, ਖਾਸੀ ਛਿੱਕ ਆਉਣ ਤੇ ਮੂੰਹ ਢੱਕਣ, ਪਰਿਵਾਰ ਦਾ ਇੱਕ ਮੈਬਰ ਹੀ ਹਦਾਇਤਾਂ ਦੀ ਪਾਲਣਾ ਕਰਕੇ ਸੁਰੱਖਿਅਤ ਢੰਗ ਨਾਲ ਮਰੀਜ਼ ਦੀ ਦੇਖਭਾਲ ਕਰੇ।
ਡਾ. ਵਿਧਾਨ ਨੇ ਦੱਸਿਆ ਕਿ ਇਹ ਲਾਜ਼ਮੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਘਰ ਵਿਚ ਨਾ ਆਉਣ ਦਿੱਤਾ ਜਾਵੇ ਕੂੜੇ ਨੂੰ ਵੱਖਰੇ ਕੂੜਾਦਾਨ ਵਿੱਚ ਸੁੱਟਿਆ ਜਾਵੇ, ਕੱਪੜੇ ਰੱਖਣ ਅਤੇ ਧੌਣ ਲਈ ਵੱਖਰੀ ਜਗਾ ਦਾ ਇਸਤੇਮਾਲ ਕੀਤਾ ਜਾਵੇ ਜੇਕਰ ਤਬੀਅਤ ਠੀਕ ਨਹੀ ਹੈ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ 104 ਹੈਲਪ ਲਾਈਨ ਤੇ ਸੰਪਰਕ ਕੀਤਾ ਜਾਵੇ।