– ਨਿਗਮ ਅਧਿਕਾਰੀਆਂ ਨੂੰ ਸਖ਼ਤ ਲਹਿਜੇ ‘ਚ ਕਿਹਾ! ਸਫਾਈ ਵਿਵਸਥਾ ਨੂੰ ਦਿੱਤੀ ਜਾਵੇ ਵਿਸ਼ੇਸ਼ ਤਵੱਜੋ
ਲੁਧਿਆਣਾ, 07 ਜੂਨ (2024
ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ੇਰਪੁਰ ਚੌਂਕ ਦਾ ਜਲਦ ਨਵੀਨੀਕਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਾਂਨਗਰ ਲੁਧਿਆਣਾ ਦੇ ਐਂਟਰੀ ਪੁਆਇੰਟ ‘ਤੇ ਬਣੇ ਕੰਕਰੀਟ ਪਲਾਂਟ ਵਿੱਚੋਂ ਨਿਕਲਣ ਵਾਲੀ ਧੂੜ ਮਿੱਟੀ ਜਿੱਥੇ ਵਾਹਨ ਚਾਲਕਾ ਲਈ ਮੁਸੀਬਤ ਦਾ ਸਵੱਬ ਬਣੀ ਹੋਈ ਹੈ ਉੱਥੇ ਸੀਵਰੇਜ ਦਾ ਗੰਦਾ ਪਾਣੀ ਵੀ ਸੜਕ ‘ਤੇ ਖੜਾ ਰਹਿੰਦਾ ਹੈ। ਚੋਣਾਂ ਦੌਰਾਨ, ਸਥਾਨਕ ਵਸਨੀਕਾਂ ਵੱਲੋਂ ਵੀ ਵਿਧਾਇਕ ਛੀਨਾ ਨੂੰ ਇਸ ਸਬੰਧੀ ਗੁਹਾਰ ਲਗਾਈ ਗਈ ਸੀ ਅਤੇ ਉਨ੍ਹਾਂ ਚੋਣਾਂ ਦੌਰਾਨ ਐਂਟਰੀ ਪੁਆਇੰਟ ‘ਤੇ ਸੁੰਦਰ ਪਾਰਕ ਬਣਾਉਣ ਦਾ ਵਾਅਦਾ ਵੀ ਕੀਤਾ ਸੀ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਕਾਸ ਕਾਰਜ਼ਾਂ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ ਜਿਸਦੇ ਤਹਿਤ ਸ਼ੇਰਪੁਰ ਚੌਂਕ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਜਲਦ ਸ਼ੁਰੂਆਤ ਹੋਵੇਗੀ।
ਵਿਧਾਇਕ ਛੀਨਾ ਵੱਲੋਂ ਅੱਜ ਮੌਕੇ ‘ਤੇ ਨਿਗਮ ਦੇ ਸੀਵਰੇਜ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਸਥਾਨਕ ਲੋਕਾਂ ਲਈ ਸਵੱਛ ਮਾਹੌਲ ਪ੍ਰਦਾਨ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੰਕਰੀਟ ਪਲਾਂਟ ਨੂੰ ਇੱਥੋਂ ਜਲਦ ਪਾਸੇ ਕੀਤਾ ਜਾਵੇਗਾ ਅਤੇ ਐਂਟਰੀ ਪੁਆਇੰਟ ‘ਤੇ ਸੁੰਦਰ ਪਾਰਕ ਦਾ ਨਿਰਮਾਣ ਕਰਦਿਆਂ ਫੁੱਲ-ਬੂਟੇ ਤੇ ਫੁਆਰੇ ਲਗਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ‘ਆਪ’ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਛੀਨਾ ਵੀ ਮੌਜੂਦ ਸਨ।
ਸ਼ੇਰਪੁਰ ਚੌਕ ਵਿਖੇ ਜਾਇਜਾ ਲੈਂਦੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਤੇ ਆਪ ਆਗੂ ਹਰਪ੍ਰੀਤ ਸਿੰਘ ਛੀਨਾ ਵੀ ਦਿਖਾਈ ਦੇ ਰਹੇ ਹਨ।