ਸ਼੍ਰੀ ਰਮੇਸ਼ ਚੰਦਰ,ਖੁੱਲਰ,ਡਿਪਟੀ ਡਾਇਰੈਕਟਰ ਰੋਜ਼ਗਾਰ ਵੱਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਂ ਫਾਜਿ਼ਲਕਾ ਦਾ ਨਰੀਖਣ

ਫਾਜਿਲਕਾ 20 ਅਗਸਤ 2021
ਸ਼੍ਰੀ ਰਮੇਸ਼ ਚੰਦਰ,ਖੁੱਲਰ,ਡਿਪਟੀ ਡਾਇਰੈਕਟਰ ਰੋਜ਼ਗਾਰ ਵੱਲੋਂ ਮਿਤੀ 19 ਅਗਸਤ ਅਤੇ 20 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਂ ਫਾਜਿ਼ਲਕਾ ਦਾ ਨਰੀਖਣ ਕੀਤਾ ਗਿਆ।ਜਿਸ ਵਿੱਚ ਉਹਨਾ ਵੱਲੋਂ ਪੰਜਾਬ ਸਰਕਾਰ ਦੀ ਚਲਾਈ ਗਈ ਵਿਸ਼ੇਸ਼ ਸਕੀਮ ਘਰ-ਘਰ ਰੋਜ਼ਗਾਰ ਦਾ ਨਰੀਖਣ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਵੱਧ-ਤੋ ਵੱਧ ਜਿਲ੍ਹੇ ਦੇ ਬੇਰੋਜ਼ਗਾਰਾਂ ਦੀ ਪਛਾਣ ਕਰਕੇ ਰੋਜ਼ਾਗਰ/ਸਵੈ-ਰੋਜ਼ਗਾਰ ਦਾ ਕਾਬਿਲ ਬਣਾਉਣ ਲਈ ਵਿਸੇ਼ਸ ਉਪਰਾਲੇ ਕਰਨ ਨੂੰ ਕਿਹਾ ਗਿਆ।
ਇਸ ਤੋਂ ਇਲਾਵਾਂ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾ ਵਿੱਚ ਹੋਣ ਵਾਲੇ ਕੰਮਾਂ ਦੀ ਪੜਤਾਲ ਕੀਤੀ ਗਈ ਜੋ ਕਿ ਠੀਕ ਪਾਈ ਗਈ ।ਦਫ਼ਤਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾ ਤੇ ਤਸੱਲੀ ਪ੍ਰਗਟ ਕੀਤੀ ਅਤੇ ਇਨ੍ਹਾਂ ਸਹੂਲਤਾ ਨੂੰ ਹੋਰ ਅਸਰਦਾਰ ਬਣਾਉਣ ਲਈ ਸੁਝਾਅ ਦਿੱਤੇ।ਉਹਨਾਂ ਵੱਲੋਂ ਸਤੰਬਰ-2021 ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲਿਆ ਮਿਤੀ 09-09-2021 (ਸਰਕਾਰੀ ਆਈ.ਟੀ.ਆਈ.ਫਾਜਿ਼ਲਕਾ),14-09-2021 (ਸਰਕਾਰੀ ਆਈ.ਟੀ.ਆਈ. ਜਲਾਲਾਬਾਦ) ਅਤੇ 16-09-2021 ( ਸਰਕਾਰੀ ਸੀਨੀਅਰ ਸਕੈਡਰੀ ਸਕੂਲ(ਲੜਕੇ) ਅਬੋਹਰ ਵਿੱਚ ਵੱਧ ਤੋਂ ਵੱਧ ਬੇਰੋਜ਼ਾਗਰਾਂ ਨੂੰ ਰੋਜ਼ਗਾਰ ਦਿਵਾਉਣ ਲਈ ਕਿਹਾ ਗਿਆ।

Spread the love