ਸਾਂਝਾ ਮੋਰਚਾ ਪੰਜਾਬ ਅਤੇ ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਵਿਚ ਸੈਂਕੜੇ ਮੁਲਾਜਮਾਂ ਵੱਲੋਂ ਕੀਤੀ ਜਾਵੇਗੀ ਸ਼ਿਰਕਤ

ਸਾਂਝਾ ਮੋਰਚਾ ਪੰਜਾਬ ਅਤੇ ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਵਿਚ ਪੰਜਾਬ ਸਟੇਟ ਮਨਿਸਟੀਰੀਅਨ ਯੁਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਸੈਂਕੜੇ ਮੁਲਾਜਮਾਂ ਵੱਲੋਂ ਕੀਤੀ ਜਾਵੇਗੀ ਸ਼ਿਰਕਤ
ਫਾਜ਼ਿਲਕਾ 24 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 6ਵੇਂ ਪੇਅ-ਕਮਿਸ਼ਨ ਤੋਂ ਨਾਖੁਸ਼ ਅਤੇ ਹੋਰ ਮੰਗਾਂ ਦੀ ਪੂਰਤੀ ਨਾ ਹੁੰਦਿਆਂ ਵੇਖਦਿਆਂ ਪੰਜਾਬ ਅਤੇ ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਦੇ ਸਾਂਝਾ ਮੋਰਚੇ ਵੱਲੋ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋਣ ਲਈ ਤਿਆਰੀਆਂ ਵਜੋਂ ਜ਼ਿਲ੍ਹਾ ਫਾਜ਼ਿਲਕਾ ਦੇ ਪੀ.ਐਸ.ਐਮ.ਯੂ. ਦੇ ਅਹੁੱਦੇਦਾਰਾਂ ਦੀ ਇਕ ਮੀਟਿੰਗ ਡੀ.ਸੀ. ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ।ਮੀਟਿੰਗ ਵਿਚ ਫੈਸਲਾ ਕੀਤਾ ਗਿਆ ਤੇ ਪਟਿਆਲਾ ਰੈਲੀ ਲਈ ਵੱਖ-ਵੱਖ ਵਿਭਾਗਾਂ ਤੋਂ ਆਪਣੇ-ਆਪਣੇ ਵਹੀਕਲਾਂ ਰਾਹੀਂ ਪੀ.ਐਸ.ਐਮ.ਯੂ ਦੇ ਬੈਨਰ ਥਲੇ ਸ਼ਿਰਕਤ ਕੀਤੀ ਜਾਵੇਗੀ।ਰੈਲੀ ਵਿਚ ਜਾਣ ਲਈ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਤੋਂ ਮਨਿਸਟੀਰੀਅਲ ਸਾਥੀਆਂ ਦਾ ਕਾਫਲਾ ਸਵੇਰੇ ਠੀਕ 6:30 ਵਜੇ ਪਟਿਆਲਾ ਨੂੰ ਰਵਾਨਾ ਹੋਵੇਗਾ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਸੂਬਾਈ ਫੈਸਲੇ ਦੀ ਰੋਸ਼ਨੀ ਵਿਚ ਸਮੂਹ ਮਨਿਸਟੀਰੀਅਲ ਕਾਮਾ 29 ਜੁਲਾਈ 2021 ਨੂੰ ਸਮੂਹਿਕ ਛੁੱਟੀ `ਤੇ ਰਹੇਗਾ।
ਅੱਜ ਦੀ ਹੋਈ ਵਿਸ਼ੇਸ਼ ਮੀਟਿੰਗ ਵਿਚ ਸਰਵ ਸਾਥੀ ਹਰਭਜਨ ਸਿੰਘ ਖੁੰਗਰ ਸਰਪ੍ਰਸਤ, ਫਕੀਰ ਚੰਦ ਜ਼ਿਲ੍ਹਾ ਪ੍ਰਧਾਨ, ਪ੍ਰਵੀਨ ਕੁਮਾਰ ਜਨਰਲ ਸਕੱਤਰ ਅਤੇ ਹੋਰਨਾਂ ਅਹੁੱਦੇਦਾਰਾਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਨਕਾਰਾਤਮਕ ਨੀਤੀ ਦੀ ਨਿੰਦਾ ਕੀਤੀ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜਮਾਂ ਦੀ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।
ਅੱਜ ਦੀ ਮੀਟਿੰਗ ਵਿਚ ਯੂਨੀਅਨ ਦੇ ਆਗੂ ਸੁਖਦੇਵ ਚੰਦ ਸਕੱਤਰ, ਸੁਖਚੈਨ ਸਕੱਤਰ, ਜਸਵਿੰਦਰ ਸਕੱਤਰ, ਵਿਜੈ ਕੁਮਾਰ ਸਿਖਿਆ ਵਿਭਾਗ, ਅਜੈ ਕੁਮਾਰ ਕੋਆਪਰੇਟਿਵ ਸੋਸਾਇਟੀ, ਰਾਜੇਸ਼ ਕਟਾਰੀਆ, ਪ੍ਰਦੀਪ ਕੁਮਾਰ ਅਤੇ ਪੰਕਜ ਸ਼ਰਮਾ ਹਾਜ਼ਰ ਹੋਏ।
ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਬਾਡੀ ਫਾਜ਼ਿਲਕਾ ਵੱਲੋਂ ਜ਼ਿਲੇ੍ਹ ਭਰ ਦੇ ਵੱਖ-ਵੱਖ ਵਿਭਾਗਾਂ ਦੇ ਕਲੈਰੀਕਲ ਕੈਡਰ ਨੂੰ ਜੋਰਦਾਰ ਅਪੀਲ ਕੀਤੀ ਗਈ ਕਿ 29 ਜੁਲਾਈ ਦੀ ਰੈਲੀ ਵਿਚ ਪੂਰੀ ਸ਼ਿੱਦਤ ਨਾਲ ਸ਼ਾਮਿਲ ਹੋਇਆ ਜਾਵੇ।

Spread the love