ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਇਕੱਤੀ ਸੌ ਇਕਵੰਜਾ ਮਾਂਹ ਦੀ ਦਾਲ ਦੇ ਦਾਣਿਆਂ ਨਾਲ ਬਣਾਇਆ ਸਾਈਕਲ ਦਾ ਮਾਡਲ।
ਸ੍ਰੀ ਅਨੰਦਪੁਰ ਸਾਹਿਬ 3 ਜੂਨ 22021
ਸਥਾਨਕ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਅੱਜ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਅਜੇ ਕੁਮਾਰ ਬੈਂਸ ਨੇ ਦੱਸਿਆ ਕਿ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਵਿੱਚ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਇਕਵੰਜਾ ਕਿਲੋਮੀਟਰ ਸਾਈਕਲ ਚਲਾਇਆ ਗਿਆ ।
ਉਨ੍ਹਾਂ ਦੱਸਿਆ ਕਿ ਸਾਈਕਲਿੰਗ ਐਸੋਸੀਏਸ਼ਨ ਸਾਈਕਲ ਚਲਾਉਣ ਨੂੰ ਉਤਸ਼ਾਹਿਤ ਕਰਨ ਦੇ ਲਈ ਸਮਰਪਿਤ ਹੈ ਅਤੇ ਸਾਈਕਲਿੰਗ ਐਸੋਸੀਏਸ਼ਨ ਆਪਣੇ ਇਸ ਉਦੇਸ਼ ਦੇ ਵਿਚ ਬਹੁਤ ਹੱਦ ਤਕ ਸਫ਼ਲ ਰਹੀ । ਇਸ ਮੌਕੇ ਤੇ ਬੋਲਦਿਆਂ ਲੈਫਟੀਨੈਂਟ ਦਲਜੀਤ ਸਿੰਘ ਨੇ ਕਿਹਾ ਕਿ ਸਾਈਕਲ ਚਲਾਉਣ ਦੇ ਨਾਲ ਜਿੱਥੇ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਰਹਿੰਦੇ ਹਾਂ ਉੱਥੇ ਹੀ ਸਾਈਕਲ ਚਲਾਉਣ ਦੇ ਨਾਲ ਮਾਨਸਿਕ ਤਣਾਅ ਵੀ ਘਟਦਾ ਹੈ ਅਤੇ ਮਨੁੱਖ ਕੁਦਰਤ ਦੇ ਹੋਰ ਨਜ਼ਦੀਕ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਮਾਂ ਸਾਈਕਲ ਚਲਾਉਣ ਲਈ ਕੱਢਣਾ ਚਾਹੀਦਾ ਹੈ। ਇਸ ਮੌਕੇ ਤੇ ਸਕੱਤਰ ਅਜੈ ਕੁਮਾਰ ਬੈਂਸ ਨੇ ਦੱਸਿਆ ਕਿ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਇਕੱਤੀ ਸੌ ਇਕਵੰਜਾ ਮਾਂਹ ਦੀ ਦਾਲ ਦੇ ਦਾਣਿਆਂ ਦੇ ਨਾਲ ਤਕਰੀਬਨ ਪੰਜ ਦਿਨ ਮਿਹਨਤ ਕਰਕੇ ਇਕ ਸਾਈਕਲ ਦਾ ਮਾਡਲ ਤਿਆਰ ਕੀਤਾ ਗਿਆ। ਇਸ ਸਾਈਕਲ ਦਾ ਮਾਡਲ ਤਿਆਰ ਕਰਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਈਕਲ ਚਲਾਉਣ ਦੇ ਲਈ ਉਤਸ਼ਾਹਿਤ ਕਰਨਾ ਅਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਨਿਰੋਗ ਬਣਾਉਣਾ ਹੈ। ਪ੍ਰਧਾਨ ਰਣਜੀਤ ਸਿੰਘ ਦੁਆਰਾ ਬਣਾਏ ਗਏ ਇਸ ਮਾਡਲ ਦੀ ਸਮੂਹ ਸਾਈਕਲਿੰਗ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਰਾਈਡ ਵਿਚ ਨਰਿੰਦਰ ਸਿੰਘ ਬਾਸੋਵਾਲ, ਹਰਦੀਪ ਸਿੰਘ ਅਗੰਮਪੁਰ, ਜਗਜੀਤ ਸਿੰਘ ਕੰਦੋਲਾ, ਸਾਹਿਲ ਪਰਾਸ਼ਰ, ਲੈਫਟੀਨੈਂਟ ਦਲਜੀਤ ਸਿੰਘ, ਮਨਜੀਤ ਸਿੰਘ ਰਾਣਾ ਦਬੂੜ, ਗਗਨ ਅਜੀਤ ਸਿੰਘ ਸ਼ਾਮਲ ਸਨ।