ਪਟਿਆਲਾ, 21 ਜੂਨ 2021
ਪੰਜਾਬ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੂਨਰ ਵਸੇਬਾ ਸੈਂਟਰ ਵੱਲੋਂ ਸੱਤਵਾਂ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਨਸ਼ਾ ਮੁਕਤੀ ਕੇਂਦਰ ਦੇ ਮਰੀਜ਼ ਅਤੇ ਸਾਰਾ ਸਟਾਫ਼ ਸ਼ਾਮਲ ਹੋਇਆ।
ਯੋਗਾ ਦਿਵਸ ਮੌਕੇ ਸਾਕੇਤ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਮਰੀਜ਼ਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਯੋਗਾ ਕਰਨ ਨਾਲ ਜਿਥੇ ਸਰੀਰ ਨਿਰੋਗ ਹੁੰਦਾ ਹੈ ਉਥੇ ਹੀ ਨਸ਼ਿਆਂ ਤੋਂ ਛੁਟਕਾਰਾ ਪਾਕੇ ਤੰਦਰੁਸਤ ਜ਼ਿੰਦਗੀ ਵੀ ਬਤੀਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਯੋਗ ਅੱਜ ਦੇ ਸਮੇਂ ਦੀ ਮੁਖ ਲੋੜ ਹੈ ਅਤੇ ਨੌਜਵਾਨ ਵਰਗ ਲਈ ਇਹ ਬਹੁਤ ਮੱਹਤਵਪੂਰਨ ਹੈ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਅਤੇ ਮਰੀਜ਼ਾ ਨੂੰ ਚੰਗੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਡਾ. ਸੰਦੀਪ ਸਿੰਘ ਅਤੇ ਕਾਕਾ ਰਾਮ ਵਰਮਾ ਨੇ ਚੰਗੀ ਸਿਹਤ ਲਈ ਰੋਜ਼ਾਨਾ ਅਪਣਾਈਆਂ ਜਾਣ ਵਾਲੀਆਂ ਚੰਗੀਆਂ ਆਦਤਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ। ਹਸਪਤਾਲ ਦੇ ਮੈਡੀਕਲ ਅਫ਼ਸਰਾਂ ਵੱਲੋਂ ਵੀ ਮਰੀਜ਼ਾ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤੇ ਬੀਮਾਰੀਆ ਤੋ ਬਚਣ ਲਈ ਯੋਗ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣ ਲਈ ਕਿਹਾ। ਇਸ ਮੌਕੇ ਸਾਕੇਤ ਹਸਪਤਾਲ ਦਾ ਸਾਰਾ ਸਟਾਫ ਅਤੇ ਮਰੀਜ਼ ਹਾਜ਼ਰ ਸਨ।