ਤਰਨ ਤਾਰਨ, 27 ਅਕਤੂਬਰ :
ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਜਨਰਲ (ਅੰਡਰ ਟਰੇਨਿੰਗ) ਸ. ਅਮਨਪ੍ਰੀਤ ਸਿੰਘ, ਜਿਲ੍ਹਾ ਖੇਤਬਾੜੀ ਅਫਸਰ ਸ੍ਰੀ ਕੁਲਜੀਤ ਸਿੰਘ ਸੈਣੀ, ਜਿਲਾ ਸਿੱਖਿਆ ਅਫਸਰ ਸ੍ਰੀ ਸਤਨਾਮ ਸਿੰਘ ਬਾਠ, ਉਪ ਜਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਾਵਾਲੀਆਂ ਦੀ ਯੋਗ ਅਗਵਾਈ ਹੇਠ ਅੱਜ ਜਿਲ੍ਹਾ ਸਕਾਊਟ ਮਾਸਟਰ ਤੇ ਗਾਈਡਜ਼ ਕੈਪਟਨ ਵਾਲੰਟੀਅਰਾਂ ਦੁਆਰਾ ਵੱਖ-ਵੱਖ ਪਿੰਡਾਂ ਵਿਚ ਜਾ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਤੋਂ ਰੋਕਣ ਲਈ “ਸਾਡਾ ਪਿੰਡ ਸਾਡੀ ਜਿਮੇਵਾਰੀ, ਕੋਈ ਅੱਗ ਨਾ ਧੰੂਆਂ ਇਸ ਵਾਰੀ” ਨਾਅਰੇ ਤਹਿਤ ਜਿਲਾ ਪ੍ਰਸਾਸ਼ਨ ਵਲੋਂ ਗਠਿਤ ਕੀਤੀਆਂ ਗਈਆ ਟੀਮਾਂ ਦੁਆਰਾ ਜਿਲ੍ਹੇ ਦੇ ਪਿੰਡਾਂ ਨਾਰਲੀ, ਸੁਰ ਸਿੰਘ ਅਤੇ ਸਭਰਾ ਦੇ ਕਿਸਾਨਾਂ ਨੂੰ ਵਿਸ਼ੇਸ਼ ਮੁਹਿੰਮ ਤਹਿਤ ਪਰਾਲੀ ਨਾ ਸਾੜਣ ਬਾਰੇ ਅਤੇ ਇਸਦੇ ਮਾੜੇ ਪ੍ਰਭਾਵਾਂ ਤੋਂ ਜਾਗਰੁਕ ਕੀਤਾ ਗਿਆ।
ਇਸ ਦੌਰਾਨ ਹਾਜ਼ਰ ਪੰਚਾਇਤ ਮੈਬਰਾਂ ਅਤੇ ਲੋਕਾਂ ਨੇ ਅੱਗੇ ਤੋਂ ਕਦੀ ਵੀ ਪਰਾਲੀ ਨਾ ਸਾੜਣ ਬਾਰੇ ਕਸਮ ਖਾਧੀ ਅਤੇ ਹਾਜ਼ਰ ਮੋਹਤਬਰਾਂ ਨੇ ਆਪ ਅੱਗੇ ਹੋ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਯੋਗ ਅਗਵਾਈ ਦੇਣ ਲਈ ਆਪਣੀ ਵਚਨਬੱਧਤਾ ਦੁਹਰਾਈ ।
ਏਡੀਉ ਭੁਪਿੰਦਰ ਸਿੰਘ ਨੇ ਵੱਖ-ਵੱਖ ਢੰਗਾਂ ਦੁਆਰਾ ਖੇਤਬਾੜੀ ਕਰਨ ਉੱਪਰ ਚਾਨਣਾ ਪਾਇਆ ਅਤੇ ਪਰਾਲੀ ਦੀ ਕਿਹੜੇ-ਕਿਹੜੇ ਢੰਗਾਂ ਦੁਆਰਾ ਸੰਭਾਲ ਕੀਤੀ ਜਾ ਸਕਦੀ ਹੈ, ਉਸ ਬਾਰੇ ਜਾਣਕਾਰੀ ਦਿੱਤੀ ਗਈ।
ਅੱਜ ਦੀ ਮੀਟਿੰਗ ਦੀ ਅਗਵਾਈ ਪ੍ਰਿੰਸੀਪਲ ਮੇਜਰ ਦਲੀਪ ਕੁਮਾਰ ਨੇ ਕੀਤੀ ਅਤੇ ਆਏ ਹੋਏ ਹਾਜ਼ਰ ਮੈਬਰਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।ਮੀਟਿੰਗ ਦੌਰਾਨ ਕੋਆਰਡੀਨੇਟਰ ਹਰਅੰਮ੍ਰਿਤਪਾਲ ਸਿੰਘ, ਗੁਰਪ੍ਰਤਾਪ ਸਿੰਘ ਕੈਰੋਂ, ਗੁਰਮੀਤ ਸਿੰਘ ਸਟੇਟ ਅਵਾਰਡੀ, ਪਰਸ਼ੋਤਮ ਸਿੰਘ ਝੰਡੇਰ, ਨਿਸ਼ਾਨ ਸਿੰਘ ਜੀਉਬਾਲਾ, ਦਿਲਰਾਜਬੀਰ ਸਿੰਘ ਧੂੰਦਾ, ਪਰਮਿੰਦਰ ਸਿੰਘ ਬਾਹਮਣੀਵਾਲਾ, ਸਰਬਜੀਤ ਸਿੰਘ ਦਬੁਰਜੀ, ਰੁਪਿੰਦਰ ਸਿੰਘ ਕੈਰੋ,ਦਿਲਬਾਗ ਸਿੰਘ ਝਬਾਲ, ਨਵਤੇਜ ਸਿੰਘ ਬੱਠੇ ਭੈਣੀ, ਇਸਪੈਕਟਰ ਖੇਤੀਬਾੜੀ ਅਮਨਦੀਪ ਸਿੰਘ, ਜੀ. ਓ. ਜੀ. ਗੁਰਨਰਵਿੰਦਰ ਸਿੰਘ, ਨਹਿਰੂ ਯੁਵਾ ਕੇਂਦਰ ਤੋਂ ਪ੍ਰਭਦੀਪ ਸਿੰਘ, ਹਰਮਨਪ੍ਰੀਤ ਸਿੰਘ , ਸੁਖਵੰਤ ਸਿੰਘ, ਪਰਦੀਪ ਸਿੰਘ, ਐਸ. ਐਮ. ਸੀ. ਦੇ ਚੇਅਰਮੈਨ ਸੰਗਲ ਸਿੰਘ ਅਤੇ ਹਰਪਾਲ ਸਿੰਘ ਸ਼ੇਖ ਨੇ ਲੋਕਾਂ ਨੂੰ ਜਾਗਰੂਕ ਕੀਤਾ।