ਸੀਤੋ(ਫਾਜ਼ਿਲਕਾ) 23 ਮਈ,2021 ਸਿਵਲ ਸਰਜਨ ਫਾਜ਼ਿਲਕਾ ਡਾ. ਪਰਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਐਸ.ਐਮ.ਓ ਡਾ. ਸਨਮਾਨ ਮਿਢਾ ਦੀ ਅਗਵਾਈ ਹੇਠ ਬਲਾਕ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਆਸ਼ਾ ਵਰਕਰਾਂ ਦੁਆਰਾ ਘਰ-ਘਰ ਜਾ ਕੇ ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਸੈਂਪਲਿੰਗ ਲਈ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਬੀਈਈ ਸੁਨੀਲ ਟੰਡਨ ਨੇ ਦੱਸਿਆ ਕਿ ਇਸ ਸਰਵੇਖਣ ਵਿੱਚ ਆਸ਼ਾ ਵਰਕਰ ਏਐਨਐਮ ਦੁਆਰਾ ਟੀਮਾਂ ਬਣਾ ਕੇ ਕੰਟੇਨਮੈਂਟ ਜ਼ੋਨ ਅਤੇ ਸਾਰੇ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਖੰਘ, ਜ਼ੁਕਾਮ, ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।ਉਨ੍ਹਾਂ ਦੇ ਰੈਪਿਡ ਐਂਟੀਜੇਨ ਟੈਸਟ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੇਂਦਰਾਂ ਵਿੱਚ ਸੀਐਚਓ ਅਤੇ ਸਿਹਤ ਵਰਕਰਾਂ ਵੱਲੋਂ ਇਸ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਟੈਸਟ ਵਿੱਚ ਪੋਜਟਿਵ ਆਉਂਦਾ ਹੈ ਤਾਂ ਉਸ ਨੂੰ ਲੱਛਣਾਂ ਦੇ ਅਧਾਰ ਤੇ ਹੋਮ ਆਇਸੋਲੇਸ਼ਨ ਵਿੱਚ ਰਹਿਣ ਦੇ ਲਈ ਫਤਹਿ ਕਿੱਟ ਵੀ ਨਾਲ ਦੇ ਨਾਲ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਸਰਵੇਖਣ ਵਿੱਚ ਉਨ੍ਹਾਂ ਮਰੀਜਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ, ਜਿਹੜੇ ਮਰੀਜ਼ਾਂ ਦੇ ਕੋਈ ਲੱਛਣ ਨਹੀਂ ਹੁੰਦੇ ਪਰ ਉਹ ਕਿਸੇ ਪੋਜਟਿਵ ਕੇਸ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਸਿਹਤ ਵਿਭਾਗ ਵੱਲੋਂ ਇਸ ਸਰਵੇਖਣ ਦੁਆਰਾ ਪਿੰਡਾਂ ਵਿੱਚ ਟੈਸਟ ਕਰਵਾ ਕੇ ਇਸ ਕੋਵਿਡ ਸੰਕਰਮਨ ਨੂੰ ਰੋਕਣ ਲਈ ਵਿਭਾਗ ਵੱਲੋਂ ਕੋਸ਼ਿਸ਼ਾ ਕੀਤੀ ਜਾ ਰਹੀ ਹੈ।ਇਸ ਸਰਵੇਖਣ ਵਿੱਚ ਜੋ ਮਰੀਜ਼ ਘਰ ਤੋਂ ਅਲੱਗ ਹਨ ਪਰ ਉਸਦੀ ਹਾਲਤ ਨਾਜ਼ੁਕ ਹੈ ਤਾਂ ਉਨ੍ਹਾਂ ਨੂੰ ਰਾਮਸਰਾ, ਜਲਾਲਾਬਾਦ, ਫਰੀਦਕੋਟ ਰੈਫਰ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਟੀਕਾਕਰਨ ਪ੍ਰੋਗਰਾਮ ਬਲਾਕ ਦੇ ਸੀਤੋ ਗੁਣੋ ਸੀਨੀਅਰ ਸੈਕੰਡਰੀ ਸਕੂਲ ਅਤੇ ਬਹਾਵ ਵਾਲਾ ਦੇ ਮਿਡਲ ਸਕੂਲ ਵਿੱਚ ਕੀਤਾ ਜਾ ਰਿਹਾ ਹੈ, ਇਸ ਨਾਲ ਬਲਾਕ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ।ਪਿੰਡਾਂ ਵਿੱਚ ਤੈਅ ਪ੍ਰੋਗਰਾਮ ਦੇ ਤਹਿਤ ਏ.ਐੱਨ.ਐੱਮ, ਹੈਲਥ ਵਰਕਰ ਮੇਲ, ਆਸ਼ਾ ਵਰਕਰਾਂ ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡ ਦੇ ਮੰਦਰ, ਗੁਰਦੁਆਰੇ ਵਿਖੇ ਲੋਕਾਂ ਨੂੰ ਟੈਸਟ ਅਤੇ ਟੀਕਾਕਰਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਸਟਾਫ ਵੱਲੋਂ ਘਰ-ਘਰ ਜਾ ਕੇ ਕਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਸੈਂਪਲਿੰਗ ਦੇ ਲਈ ਜਾਗਰੂਕ ਕਰ ਰਹੀ ਹੈ। ਪੰਚਾਇਤ ਮੈਂਬਰਾਂ ਅਤੇ ਐਨ.ਜੀ.ਓਜ਼ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਆਸ਼ਾ ਵਰਕਰ ਅਤੇ ਸਮੁੱਚੇ ਸਿਹਤ ਸਟਾਫ ਵੱਲੋਂ ਫਤਿਹ ਕਿੱਟ ਦਿੱਤੇ ਗਏ ਮਰੀਜਾਂ ਦੀ ਦਵਾਈਆਂ ਅਤੇ ਸਿਹਤ ਦੇ ਬਾਰੇ ਵੀ ਧਿਆਨ ਰੱਖਿਆ ਜਾ ਰਿਹਾ ਹੈ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਦ ਤੱਕ ਆਰਟੀਪੀਸੀਆਰ ਸੈਂਪਲ ਦੀ ਰਿਪੋਰਟ ਨਾ ਆ ਜਾਵੇ ਖੁਦ ਨੂੰ ਹੋਮ ਆਈਸੋਲੇਟ ਕਰ ਲਿਆ ਜਾਵੇ ਤਾਂ ਜ਼ੋ ਖੁਦ ਪੋਜਟਿਵ ਹੋਣ ਤੇ ਦੂਜੇ ਲੋਕਾਂ ਨੂੰ ਸੰਕਰਮਨ ਹੋਣ ਤੋਂ ਬਚਾਇਆ ਜਾ ਸਕੇ।
ਸਿਹਤ ਵਿਭਾਗ ਵੱਲੋਂ ਇਸ ਮੌਕੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਅਤੇ 104 ਮੈਡੀਕਲ ਹੈਲਪਲਾਈਨ ਤੇ ਵੀ ਜਾਣਕਾਰੀ ਲੈਣ ਦੇ ਲਈ ਦੱਸਿਆ ਗਿਆ।ਹੋਮ ਆਈਸੋਲੇਸ਼ਨ ਮਰੀਜ਼ਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਟਸਐਪ ਚੈਟ ਨੰਬਰ 8744060444 ਜਾਰੀ ਕੀਤਾ ਗਿਆ ਹੈ, ਜਿਸ ‘ਤੇ ਘਰ ਤੇ ਇਕਾਂਤਵਾਸ ਹੋਏ ਮਰੀਜ ਆਪਣੇ ਸਿਹਤ ਸਬੰਧੀ ਜਾਣਕਾਰੀ ਲੈ ਸਕਦੇ ਹਨ।