ਸਾਲ 2021-22 ਦੌਰਾਨ ਸਕੂਲ ਸਿੱਖਿਆ ਵਭਿਾਗ ਵੱਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਆਨਲਾਈਨ ਮੁਕਾਬਲੇ ਕਰਵਾਏ ਗਏ

ਫਿਰੋਜ਼ਪੁਰ 4.06.2021  ਡਾਇਰੈਕਟਰ ਐਸ.ਸੀ.ਆਰ.ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸ)ਫਿਰੋਜ਼ਪੁਰ ਸ਼੍ਰੀਮਤੀ ਕੁਲਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ) ਫਿਰੋਜ਼ਪੁਰ ਸ਼੍ਰੀ ਕੋਮਲ ਅਰੋੜਾ, ਜ਼ਿਲਾ ਵੋਕੇਸ਼ਨਲ ਕੌਆਰਡੀਨੇਟਰ ਕਮ-ਜ਼ਿਲ੍ਹਾ ਨੋਡਲ ਅਫਸਰ ਸ. ਲਖਵਿੰਦਰ ਸਿੰਘ ਪ੍ਰਿੰਸੀਪਲ ਸਸਸਸ ਬਾਰੇ ਕੇ ਸ਼੍ਰੀਮਤੀ ਵਨੀਤ ਬਾਲਾ ਦੇ ਸਹਯਿੋਗ ਨਾਲ ਸ.ਸ.ਸ.ਸ.ਬਾਰੇ ਕੇ ਲੇਖ ਰਚਨਾ ਦੇ ਮੁਕਾਬਲੇ ਅੋਨਲਾਈਨ ਕਰਵਾਏ ਗਏ। ਜਿਸ ਵਿਚ ਵੱਖ ਵੱਖ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਕੁਲਵਿੰਦਰ ਕੌਰ ਨੇ 2021-22 ਦੌਰਾਨ ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਦੌਰਾਨ ਕਰਾਏ ਜਾਣ ਵਾਲੀਆਂ ਗਤੀਵਧਿੀਆਂ ਦੀ ਜਾਣਕਾਰੀ ਦਿੱਤੀ ਤੇ ਦੱਸਆਿ ਕਿ ਵੱਖ ਵੱਖ ਸਕੂਲਾਂ ਦੁਆਰਾ ਇਨ੍ਹਾਂ ਗਤੀਵਧਿੀਆਂ ਵਿਚ ਵਧ ਚਡ਼੍ਹ ਕੇ ਹਿਸਾ ਲਿਆ ਜਾ ਰਿਹਾ ਹੈ। ਇਸ ਮੌਕੇ ਤੇ ਅਸ਼ਵਿੰਦਰ ਸਿੰਘ ਸਹਾਇਕ ਨੋਡਲ ਅਫਸਰ ਕ੍ਰੀਤਿਕਾ ਮੈਡਮ ਤੇ ਸਮੂਹ ਸਟਾਫ ਬਾਰੇ ਕੇ ਸਕੂਲ ਵੀ ਹਾਜਰ ਸਨ।

Spread the love